Latest News :- ਨਸ਼ਾ ਮੁਕਤੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਮੰਗਾਂ ਸਟੱਡੀ ਕਰ ਹਲ ਕਰਨ ਦਾ ਅਸ਼ਵਾਸਨ-ਐਮ.ਪੀ .ਸਿੰਘ

*ਨਸ਼ਾ ਮੁਕਤੀ ਮੁਲਾਜ਼ਮ ਯੂਨੀਅਨ ਪੰਜਾਬ ਦੀਆਂ ਮੰਗਾਂ ਸਟੱਡੀ ਕਰ ਹਲ ਕਰਨ ਦਾ ਅਸ਼ਵਾਸਨ-ਐਮ.ਪੀ .ਸਿੰਘ* 
 
ਚੰਡੀਗੜ੍ਹ  ( 29/01/21) :- ਗੌਰਮਿੰਟ ਡਰੱਗ ਡੀ ਅਡੀਸ਼ਨ ਤੇ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਰਜਿ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਜਨਰਲ ਸਕੱਤਰ ਪ੍ਰਸ਼ਾਂਤ ਆਦੀਆਂ ਤੇ ਸੂਬਾ ਸਲਾਹਕਾਰ ਚੰਦਨ ਸੋਨੀ ਦੀ ਹਾਜਰੀ ਵਿੱਚ ਯੂਨੀਅਨ ਦਾ ਵਫਦ ਮਹਾਰਾਣੀ ਪ੍ਰਨੀਤ ਕੌਰ ਮਾਣਯੋਗ ਮੈਂਬਰ ਆਫ ਪਾਰਲੀਮੈਂਟ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਿਟੂ ਮੇਅਰ ਨਗਰ ਨਿਗਮ ਪਟਿਆਲਾ ਦੇ ਰਾਹੀ ਅੱਜ ਮੁੱਖ ਮੰਤਰੀ ਪੰਜਾਬ ਸਰਕਾਰੀ ਰਿਹਾਇਸ਼ ਸੈਕਟਰ-2 ਚੰਡੀਗੜ੍ਹ  ਵਿਖੇ ਸ. ਐਮ.ਪੀ. ਸਿੰਘ ਜੀ ਨਾਲ ਮੀਟਿੰਗ ਕੀਤੀ ਅਤੇ  ਲੋੜੀਂਦੇ ਦਸਤਾਵੇਜ਼ ਦਿੱਤੇ ਗਏ। ਜਿਸ ਵਿੱਚ ਯੂਨੀਅਨ ਨੁਮਾਇੰਦਿਆਂ ਵਲੋਂ ਆਪਣੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਗਈ ਜਿਸ ‘ਤੇ ਉਨ੍ਹਾਂ ਨੇ ਮੁਲਾਜ਼ਮਾ ਨੂੰ ਰੈਗੂਲਰ ਕਰਨ ਸਬੰਧੀ ਮੁੱਖ ਮੁੱਦਾ ਅਤੇ ਨਾਲ ਹੀ ਰੁਕੇ ਹੋਏ ਵਿੱਤੀ ਭੱਤੇ ਦੇਣ ਲਈ ਕਿਹਾ ਗਿਆ, ਸ. ਐਮ.ਪੀ.ਸਿੰਘ ਜੀ ਨੇ ਕੇਸ ਦੀ ਪੈਰਵੀ ਕਰ ਜਲਦੀ ਹੀ ਹੱਲ ਕਰਨ ਬਾਰੇ ਕਿਹਾ ਤੇ ਅਗਲੇ  ਹਫ਼ਤੇ ਦੁਬਾਰਾ ਫੋਲੋਅਪ ਕਰਨ ਲਈ ਬੁਲਾਇਆ ਹੈ। ਸੋ ਆਸ ਕਰਦੇ ਹਾਂ ਕਿ ਜਲਦੀ ਹੀ ਨਤੀਜਾ ਮੁਲਾਜ਼ਮਾਂ ਦੇ ਹੱਕ ਵਿੱਚ ਆਵੇਗਾ। ਅਤੇ ਨਾਲ ਹੀ ਮੁਲਾਜ਼ਮਾਂ ਨੂੰ ਪੋਰਟਲ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਸਾਫਟਵੇਅਰ ਇੰਜੀਨੀਅਰ ਸਤਿੰਦਰ ਚਾਹਲ ਜੀ ਨਾਲ ਮੀਟਿੰਗ ਕੀਤੀ ਗਈ।
 
 
 

Related posts

Leave a Reply