ਸੀ ਐਚ ਸੀ ਘਰੋਟਾ ਵਿਖੇ ਵੱਖ-ਵੱਖ ਕੋਵਿਡ 19 ਦੇ ਕੈਂਪਾਂ ਵਿਚ 137 ਲੋਕਾਂ ਦੇ ਸੈਂਪਲ ਲਏ

ਕਰੋਨਾ ਮਾਹਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ : ਐਸ ਐਮ ਓ ਡਾ.ਬਿੰਦੂ ‌ਗੁਪਤਾ

ਪਠਾਨਕੋਟ 18 ਦਸੰਬਰ (ਅਵਿਨਾਸ਼ ਸ਼ਰਮਾ ) : ਮਿਸ਼ਨ ਫਤਿਹ ਤਹਿਤ ਜਾਗਰੂਕਤਾ ਵੈਨ ਅੱਜ ਸੀ ਐਚ ਸੀ ਘਰੋਟਾ ਵਿਖੇ ਪਹੁੰਚੀ। ਜਿੱਥੇ ਇਸ ਰਾਹੀਂ ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕੀਤਾ ਗਿਆ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਣ ਵਾਸਤੇ ਜਾਗਰੂਕ ਕਰਨ ਲਈ ਹਰੇਕ ਜ਼ਿਲ੍ਹੇ ਵਿਚ ਇਕ ਵੈਨ ਚਲਾਈ ਗਈ ਹੈ। ਜਿਸ ਤਹਿਤ ਪਠਾਨਕੋਟ ਜ਼ਿਲ੍ਹੇ ਦੀ ਮਿਸ਼ਨ ਫਤਿਹ ਵੈਨ ਅੱਜ ਸੀ ਐੱਚ ਸੀ ਘਰੋਟਾ ਦੇ ਪਿੰਡ ਵਿਖੇ ਪਹੁੰਚੀ। ਜਿੱਥੇ ਕਰੋਨਾ ਸੈਂਪਲਿੰਗ ਵਾਸਤੇ ਲਗਾਏ ਗਏ ਕੈਂਪ ਵਿਚ ਪਿਛਲੇ ਸਾਰੇ ਰੀਕਾਰਡ ਤੋੜ ਕੇ 56 ਲੋਕਾਂ ਦੇ ਸੈਂਪਲ ਲਏ ਗਏ।


ਅੱਜ ਦੇ ਇਸ ਕੈਂਪ ਵਿੱਚ ਖੁਦ ਐਸ਼ ਐਮ ਓ ਡਾ ਬਿੰਦੂ ਗੁਪਤਾ ਦੇ ਮਹਿਨਤ ਦੇ ਬਾਵਜੂਦ ਹੀ ਸੰਭਵ ਹੋ ਸਕਿਆ ਲੱਗਦਾ ਹੈ । ਇਸ ਸੰਬੰਧੀ ਜਾਣਕਾਰੀ ਦੇਂਦਿਆਂ ਸੰਦੀਪ ਕੌਰ ਸੈਂਪਲਿੰਗ ਇੰਚਾਰਜ ਸੀ ਐਚ ਸੀ ਘਰੋਟਾ ਨੇ ਦੱਸਿਆ ਕਿ ਅੱਜ ਬਲਾਕ ਘਰੋਟਾ ਅਧੀਨ ਲਗਾਏ ਗਏ ਸੈਂਪਲਿੰਗ ਕੈਂਪ ਵਿੱਚ ਕੁਲ 137 ਸੈਂਪਲ ਲਏ ਗਏ ਹਨ। ਇਸ ਮੌਕੇ ਲੋਕਾਂ ਨੂੰ ਅਪੀਲ ਕਰਦਿਆਂ ਡਾ ਸੰਦੀਪ ਕੁਮਾਰ ਅਤੇ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਜਿਵੇਂ ਕਿ ਮਾਸਕ ਪਾ ਕੇ ਰੱਖਣਾ ,ਸਮਾਜਕ ਦੂਰੀ ਬਣਾ ਕੇ ਰੱਖਣਾ ,ਬਾਰ ਬਾਰ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ ਸਾਫ ਕਰੋ ਅਤੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰੋ । ਇਸ ਮੌਕੇ ਤੇ ਡਾ ਰੋਹਿਤ ਕੁਮਾਰ, ਐਲ ਐਚ ਵੀ ਨੀਲਮ ਸੈਣੀ ,ਚੰਦਰ ਮਹਾਜਨ ਅਤੇ ਹੈਲਥ ਇੰਸਪੈਕਟਰ ਅਮਰਬੀਰ ਸਿੰਘ ਪਾਹੜਾ , ਸ਼ਾਮਲ ਸਨ।

Related posts

Leave a Reply