ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਨੇ ਪੀਪੇ ਖੜਕਾ ਕੇ ਪ੍ਰਧਾਨ ਮੰਤਰੀ ਵਲੋਂ ਮੰਨ ਦੀ ਬਾਤ ਤੇ ਜਤਾਇਆ ਵਿਰੋਧ

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ 80 ਵੇਂ ਦਿਨ ਵੀ ਸਘਰੰਸ਼ ਜਾਰੀ 

ਗੜ੍ਹਦੀਵਾਲਾ 28 ਦਸੰਬਰ (ਚੌਧਰੀ ) : ਅੱਜ ਮਾਨਗੜ੍ਹ ਟੋਲ ਪਲਾਜਾ
ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 80ਵੇਂ ਦਿਨ ਦੋਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।ਇਸ ਮੌਕੇ ਗਗਨਪ੍ਰੀਤ ਮੋਹਾਂ ,ਅਵਤਾਰ ਸਿੰਘ ਮਾਨਗੜ੍ਹ,ਸਤਪਾਲਸਿੰਘ ਹੀਰਾਹਾਰ,ਹਰਵਿੰਦਰ ਜੌਹਲ,ਮਨਦੀਪ ਮਨੀ,ਖੁਸ਼ਵੰਤ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਮਨ ਦੀ ਬਾਤ ਦਾ ਬਹੁਤ ਸੁਣ ਲਈ ਹੁਣ ਤਾਂ ਸਿਰਫ ਮੋਦੀ ਨੂੰ ਕੰਮ ਦੀ ਬਾਤ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਤੇ ਜੇ ਜਬਰਦਸਤੀ ਕਿਸਾਨ ਵਿਰੋਧੀ ਬਿਲ ਬਣਾਏ ਗਏ ਹਨ ਇਨ੍ਹਾਂ ਨੂੰ ਰੱਦ ਕੀਤਾ ਜਾਵੇ।

ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਮਨ ਦੀ ਬਾਤ ਨੂੰ ਲੋਕ
ਬਿਲਕੁਲ ਵੀ ਪਸੰਦ ਨਹੀਂ ਕਰ ਰਹੇ ਅਤੇ ਹੁਣ ਤਾਂ ਕਿਸਾਨਾਂ ਦੇ ਨਾਲ ਪੂਰਾ ਦੇਸ਼ ਇਹ ਗੱਲ ਕਹਿ ਰਿਹਾ ਹੈ ਕਿ ਹੁਣ ਮੰਦੀ  ਨੂੰ ਜਨਤਾ ਦੀ ਗੱਲ ਜਰੂਰ ਸੁਣਨੀ ਪਵੇਗੀ ਅਤੇ ਜੇ ਇਹ ਕਿਸਾਨ ਵਿਰੋਧੀ ਬਿੱਲ ਲਿਆਂਦੇ ਗਏ ਹਨ ਇਨ੍ਹਾਂ ਨੂੰ ਹਰ ਹਾਲਤ ਵਿੱਚ ਰੱਦ ਕਰਨਾ ਹੀ ਪਵੇਗਾ।ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਸਮੇਂ ਅੱਜ ਰੇਡੀਓ ਤੇ ਮਨ ਦੀ ਬਾਤ ਕਰ ਰਹੇ ਸਨ, ਉਸ ਸਮੇਂ ਵਿਰੋਧ ਵਿਚ ਮਾਨਗੜ੍ਹ ਫੋਲ ਪਲਾਜ਼ਾ ਵਿਖੇ ਕਿਸਾਨਾ ਵੱਲੋਂ ਪੀਪੇ,ਥਾਲੀਆਂ,ਹਾਰਨ ਵਜਾ ਕੇ ਵਿਰੋਧ ਕੀਤਾ ਗਿਆ ।

ਇਸ ਮੌਕੇ ਡਾ ਮੋਹਨ ਸਿੰਘ ਮੱਲ੍ਹੀ,ਮਾਸਟਰ ਗੁਰਚਰਨ ਸਿੰਘ ਕਾਲਰਾ, ਗੁਰਦੀਪ ਦੀਪ ਬਰਿਆਣਾ, ਮਨਜੀਤ ਸਿੰਘ ਖਾਨਪੁਰ, ਅਸ਼ੋਕ ਜਾਜਾ, ਬਲਦੇਵ ਸਿੰਘ ਡੱਫਰ, ਤਾਰਾ ਸਿੰਘ ਗਾਲੋਵਾਲ,ਗੁਰਬਚਨ ਸਿੰਘ ਘਾਲੋਵਾਲ ਛੰਨੀਆਂ,ਅਲੋਕ ਸਿੰਘ ਘਾਲੋਵਾਲ ਛੰਨੀਆਂ,ਬਲਵੀਰ ਸਿੰਘ ਟੁੰਡ, ਰਣਜੀਤ ਸਿੰਘ ਢੋਲੋਵਾਲ, ਜਰਨੈਲ ਸਿੰਘ ਜੰਡੋਰ, ਦਾਰਾ ਸਿੰਘ ਮੱਲੇਵਾਲ, ਗੋਪਾਲ ਕ੍ਰਿਸ਼ਨ ਭਾਨਾ, ਕੁਲਵਿੰਦਰ ਮਾਨਗੜ੍ਹ, ਪਰਮਜੀਤ ਮਾਨਗੜ੍ਹ, ਰਜਿੰਦਰ ਮਾਨਗੜ, ਰਾਕੇਸ਼ ਕੁਮਾਰ ਠੱਕਰ,ਇੰਦਰਜੀਤ ਸਿੰਘ ਠੱਕਰ, ਕੁਲਦੀਪ ਸਿੰਘ ਭਾਨਾ, ਬਿੰਦਾ ਠੱਕਰ, ਰਾਜਵੀਰ ਸਿੰਘ, ਨੰਬਰਦਾਰ ਦਵਿੰਦਰ ਠੱਕਰ,ਦੀਪੂ, ਮਨਵੀਰ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

Related posts

Leave a Reply