ਸ.ਸ.ਸ ਸਕੂਲ ਅੰਬਾਲਾ ਜੱਟਾਂ ਵਿਖੇ ਸਮੂਹ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਆਨਲਾਈਨ ਮਾਪੇ ਅਧਿਆਪਕ ਮਿਲਨੀ ਕਰਵਾਈ


ਗੜ੍ਹਦੀਵਾਲਾ 14 ਸਤੰਬਰ (ਚੌਧਰੀ) : ਪੰਜਾਬ ਸਰਕਾਰ ਦੇ ਸਕੱਤਰ ਸਿੱਖਿਆ ਵਿਭਾਗ, ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ  ਇੰਜ. ਸੰਜੀਵ ਗੌਤਮ ਦੇ ਮਾਰਗ ਨਿਰਦੇਸ਼ਨ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੇ ਯੋਗ ਅਗਵਾਹੀ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਸਮੂਹ ਅਧਿਆਪਕਾਂ ਵਲੋਂ ਵਿਦਿੱਆਰਥੀਆਂ ਦੀ ਆਨਲਾਈਨ ਮਾਪੇ ਅਧਿਆਪਕ ਮਿਲਨੀ ਕਰਵਾਈ ਗਈ।

ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ 14 ਤੋਂ 19 ਸਤੰਬਰ ਤੱਕ ਮਾਪੇ ਅਧਿਆਪਕ ਮਿਲਨੀ ਕਰਵਾਈ ਜਾ ਰਹੀ ਹੈ। ਇਸ ਸਬੰਧੀ ਸਟੇਟ ਅਵਾਰਡੀ ਡਾ.ਕੁਲਦੀਪ ਸਿੰਘ ਮਨਹਾਸ ਨੇ ਦਸਿਆ ਕੀ ਸਕੂਲ ਬੰਦ ਹੋਣ ਦੇ ਦੌਰਾਨ ਉਹਨਾਂ ਦੁਆਰਾ ਅੱਜ ਵਿਦਿੱਆਰਥੀਆਂ ਦੇ ਮਾਪਿਆਂ ਨਾਲ ਇੰਟਰਨੈਟ ਦੀ ਮਦਦ ਨਾਲ ਜੂਮ ਐਪ ਤੇ ਵੀਡੀਓ ਕਾਨਫਰੈਂਸ ਕਰਕੇ ਵਿਦਿਆਰਥੀਆਂ ਦੇ ਹਿਤ ਲਈ ਵਿਚਾਰ ਵਿਟਾਂਦਰਾਂ ਕੀਤਾ ਗਿਆ।ਵਿਦਿਆਰਥੀਆਂ ਦੇ ਮਾਪਿਆਂ ਵਲੋਂ ਵਧਿਆ ਹੁੰਗਾਰਾ ਮਿਲੀਆਂ।ਉਹਨਾਂ ਕਿਹਾ ਕਿ ਉਹਨਾਂ ਵਲੋਂ ਗਿਆਰਵੀਂ, ਬਾਹਰਵੀਂ, ਐਨ.ਐਸ.ਐਸ. ਅਤੇ ਐਨ.ਸੀ.ਸੀ. ਕੈਡਟਾਂ ਨਾਲ ਵਿਸ਼ੇਸ ਤੌਰ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ।

ਵਿਦਿਆਰਥੀਆਂ ਦੇ ਮਾਪਿਆਂ ਨੁੰ, ਵਿਦਿਆਰਥੀਆਂ ਦੇ ਆਉਣ ਵਾਲੇ ਪੰਜਾਬ ਪ੍ਰਾਪਤੀ ਸਰਵੇਖਣ, ਪੇਪਰ, ਕਿਤਾਬਾਂ, ਪੜ੍ਹਾਈ,ਆਨ ਲਾਇਨ ਸਿੱਖਿਆ, ਮਿਡ ਡੇ ਮੀਲ, ਪੰਜਾਬ ਐਜੂਕੇਅਰ ਐਪ,ਸਪਲੀਮੈਂਟਰੀ ਮਟੀਰੀਅਲ ਅਤੇ ਵਿਦਿਆਰਥੀਆਂ ਦੀ ਸਿਹਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮਿਲਨੀ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਕਾਫੀ ਉਤਸਾਹ ਵੇਖਿਆ ਗਿਆ।

Related posts

Leave a Reply