ਕੋਰੋਨਾ ਪ੍ਰਤੀ ਫਜ਼ੂਲ ਅਫਵਾਹਾਂ ਤੋਂ ਬਚੋ.. More Read..

ਜੇ ਕਿਸੇ ਵਿਭਾਗ ਦਾ ਮੁਲਾਜਮ ਤੁਹਾਡੇ ਘਰ ਆਉਂਦਾ ਹੈ ਤਾਂ ਪੂਰਾ ਸਹਿਯੋਗ ਕਰੋ : ਡਾਕਟਰ ਵਿਮੁਕਤ ਸ਼ਰਮਾ 


ਪਠਾਨਕੋਟ 9ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ  ) : ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਹੁਕਮ ਅਤੇ ਨੋਡਲ ਅਫਸਰ ਡਾਕਟਰ ਸੰਦੀਪ ਕੁਮਾਰ ਦੇ  ਦਿਸ਼ਾ ਨਿਰਦੇਸ਼  ਤੇ ਕੋਵਿਡ 19 ਦੀ ਸੈਂਪਲਿੰਗ ਟੀਮ ਵੱਲੋਂ ਥਾਣਾ ਕਾਂਨਵਾ ਅਤੇ ਪੰਜਾਬ ਗਰਾਮੀਣ ਬੈਂਕ ਕਾਨਵਾ ਵਿਚ 108 ਲੋਕਾਂ ਨੇ ਆਪਣੇ ਸੈਂਪਲ ਦਿੱਤੇ। ਇਹ ਸਭ ਕੁੱਝ ਜਾਂਬਾਜ਼ ਮੁਲਾਜ਼ਮਾਂ ਦੀ ਮਹਿਨਤ ਸਦਕਾ ਹੀ ਹੋ ਪਾਇਆ ਹੈ ,। ਇਹਨਾਂ ਵਿੱਚ ਸੰਦੀਪ ਕੌਰ ਮਲਟੀਪਰਪਜ਼ ਹੈਲਥ ਵਰਕਰ ਫੀ ਮੇਲ,ਡਾ ਵਿਮੁਕਤ ਸ਼ਰਮਾ, ਡਾ ਦਿਪਾਲੀ,ਡਾ ਤਨਵੀ   ਨੇ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦਾ ਟੈਸਟ ਕਰਵਾਉਣ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ ਸਗੋਂ ਬੇਝਿਜਕ ਹੋ ਕੇ ਟੈਸਟ ਕਰਵਾਉਣਾ ਚਾਹੀਦਾ ਹੈ ।ਟੈਸਟ ਕਰਵਾਉਣ ਨਾਲ ਸਾਨੂੰ ਆਪਣੀ ਪੁਜ਼ੀਸ਼ਨ ਦਾ ਪਤਾ ਲੱਗ ਸਕੇਗਾ ਜੇ ਉਹ ਪੌਜਟਿਵ ਆ ਜਾਂਦਾ ਹੈ ਤਾਂ ਸਰਕਾਰ ਦੀਆਂ ਪਾਲਸੀਆਂ ਅਨੁਸਾਰ ਉਸ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ। ਸਾਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਚੱਲਣਾ ਚਾਹੀਦਾ ਹੈ। ਜਿਵੇਂ ਕਿ  ਮੂੰਹ ਤੇ ਮਾਸਕ ਪਾਉਣਾ ,ਦੂਰੀ ਬਣਾ ਕੇ ਰੱਖਣਾ ਜੇ ਕਿਸੇ ਨੂੰ ਬੁਖ਼ਾਰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਕੋਵਿਡ 19 ਦਾ ਟੈਸਟ ਕਰਵਾਓ ਫਜ਼ੂਲ ਦੀਆਂ ਅਫ਼ਵਾਹਾਂ ਤੋਂ ਬਚੋ ਜੇ ਕੋਈ ਸਰਕਾਰੀ ਮੁਲਾਜ਼ਮ ਜਾਂ ਸਿਹਤ ਵਿਭਾਗ ਦਾ ਕਰਮੀ ਤੁਹਾਡੇ ਘਰ ਆਉਂਦਾ ਹੈ ਤਾਂ ਉਸ ਨੂੰ ਪੂਰਾ ਸਹਿਯੋਗ ਦਿਓ । ਟੀਮ ਵਿੱਚ ਡਾਕਟਰ ਪ੍ਰੀਤੀ , ਡਾ ਸਾਹਿਲ , ਹਰਭਜਨ ਲਾਲ ਐਲਐਚਵੀ ਕਮਲੇਸ਼ ਆਦਿ ਹਾਜ਼ਰ ਸਨ।

Related posts

Leave a Reply