ਪਿਛਲੇ ਇਕ ਸਾਲ ਤੋਂ ਸਮੂਹ ਨੰਬਰਦਾਰ ਮਾਣ ਭੱਤੇ ਦੀ ਉਡੀਕ ‘ਚ


ਗੜਦੀਵਾਲਾ 10 ਅਗਸਤ (ਚੌਧਰੀ / ਯੋਗੇਸ਼ ਗੁਪਤਾ ) : ਨੰਬਰਦਾਰ ਯੂਨੀਅਨ ਦੀ ਮੀਟਿੰਗ ਐਕਟਿੰਗ ਪ੍ਰਧਾਨ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਅੰਦਰ ਹੋਈ।ਇਸ ਮੀਟਿੰਗ ਸਰਬਸੰੰਮਤੀ ਨਾਲ ਪਾਸ ਕੀਤਾ ਗਿਆ ਕਿ ਸਰਕਾਰ ਜੱਦੀ ਪੁਸਤੀ ਨੰਬਰਦਾਰੀ ਨੂੰ ਪਹਿਲ ਦੇ ਆਧਾਰ ਤੇ ਲਾਗੂ ਕਰੇ ।ਨੰਬਰਦਾਰਾ ਨੂੰ ਮਾਣ ਭੱਤਾ ਤਿੰਨ ਮਹੀਨੇ ਬਾਾਅਦ ਲਗਾਤਾਰ ਰੈਗੁਲਰ ਦਿੱਤਾ ਜਾਵੇ।ਸਮੂਹ ਨੰਬਰਦਾਰਾਂ ਦਾ ਟੋਲ ਟੈਕਸ ਤੇ ਬੱਸ ਕਿਰਾਇਆ ਮੁਆਫ ਕੀਤਾ ਜਾਵੇ।

ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਗਈ ਕਿ ਕੋਵਿਡ ਦੇ ਦੌਰ ਚ ਲੋਕਾਂ ਨੂੰ ਸਰਕਾਰ ਵਲੋਂ ਮਿਲੀਆ ਹਦਾਇਤਾ ਅਨੂਸਾਰ ਸੋਸਲ ਡਿਸਟੈਸ,ਹੱਥਾਂ ਦੀ ਸਫਾਈ ਤੇ ਮੂੰਹ ਤੇ ਮਾਸਕ ਆਦਿ ਵੱਲ ਧਿਆਨ ਦਿੱਤਾ ਜਾਵੇ।ਇਸ ਕੋਵਿਡ ਦੇ ਸਮੇਂ ਚ ਆਪਣੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਯਾਦ ਕੀਤਾ ਗਿਆ। ਅੱਜ ਦੀ ਮੀਟਿੰਗ ਚ ਬਲਵੀਰ ਸਿੰਘ,ਰਾਮ ਦਾਸ,ਮਦਨਜੀਤ ਸਿੰਘ,ਮਲਕੀਤ ਸਿੰਘ,ਦਿਲਵਾਗ ਸਿੰਘ , ਸੁਖਵੀਰ ਸਿੰਘ,ਨਸੀਬ ਸਿੰਘ,ਹਰੀ ਸਿੰਘ,ਗੁਰਦੇਵ ਸਿੰਘ,ਜਗੀਰਸਿੰੰਘ ,ਸੰਗਾਰਾ ਸਿੰਘ,ਗੁਰਮੀਤ ਸਿੰਘ,ਪ੍ਰੀਤਮ ਸਿੰਘ,ਬਲਦੇਵ ਸਿੰਘ ਆਦਿ ਹਾਜਿਰ ਸਨ

Related posts

Leave a Reply