ਵਿਦਿਆਰਥੀਆਂ ਦੇ ਘਰ ਘਰ ਜਾਕੇ ਪੰਜਾਬ ਪ੍ਰਾਪਤੀ ਸਰਵੇਖਣ 2020 ਸਬੰਧੀ ਕੀਤਾ ਜਾਗਰੂਕ

ਗੜ੍ਹਦੀਵਾਲਾ 25 ਅਗਸਤ (ਚੌਧਰੀ) : ਸਿੱਖਿਆ ਵਿਭਾਗ ਪੰਜਾਬ ਦੀ ਪਹਿਲਕਦਮੀ ਸਦਕਾ ਹੋ ਰਿਹਾ ਪੰਜਾਬ ਪ੍ਰਾਪਤੀ ਸਰਵੇਖਣ 2020 ਨੂੰ ਮਜਬੂਤੀ ਦੇਣ ਲਈ ਅਤੇ ਵਿਦਿਆਰਥੀਆਂ ਨੂੰ ਇਸ ਸਰਵੇਖਣ ਵਿਚ ਉਹਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠਾਂ ਸਟੇਟ ਅਵਾਰਡੀ ਅਧਿਆਪਕ ਡਾ.ਕੁਲਦੀਪ ਸਿੰਘ ਮਨਹਾਸ ਵਲੋਂ ਵਿਦਿਆਰਥੀਆਂ ਦੇ ਘਰ ਘਰ ਜਾਕੇ ਪੰਜਾਬ ਪ੍ਰਾਪਤੀ ਸਰਵੇਖਣ 2020 ਸਬੰਧੀ ਜਾਗਰੂਕ ਕੀਤਾ ਗਿਆ। ਜੋ ਵਿਦਿਆਰਥੀ ਮੋਬਾਇਲ ਫ਼ੋਨ ਅਤੇ ਇੰਟਰਨੈਟ ਤੋਂ ਅਸਮਰਥ ਹਨ ਉਹਨਾਂ ਦਾ ਵਿਕਲਪ ਕੱਢ ਕੇ ਉਹਨਾਂ ਕੋਲੋ ਇਹ ਟੈਸਟ ਕਰਵਾਇਆ ਗਿਆ ਤਾਂ ਜੋ ਕੋਈ ਵਿਦਿਆਰਥੀ ਇਸ ਟੈਸਟ ਤੋਂ ਪਿੱਛੇ ਨਾ ਰਹਿ ਸਕੇ ਅਤੇ ਅਤੇ ਪੰਜਾਬ ਸਰਕਾਰ ਦੇ ਇਸ ਵਧੀਆ ਸਰਵੇਖਣ ਵਿਚ ਅਪਣਾ ਯੋਗਦਾਨ ਪਾ ਸਕੇ।

Related posts

Leave a Reply