ਅਨੰਦਪੁਰ ਕੁਲੀਆਂ ਅਤੇ ਘਰਥੋਲੀ ਮੁਹੱਲੇ ਵਿਖੇ ਚਲਾਈ ਗਈ ਜਾਗਰੁਕਤਾ ਮੂਹਿੰਮ

ਅੱਜ ਅਨੰਦਪੁਰ ਕੂਲੀਆਂ ਵਿਖੇ ਸਥਿਤ ਸ੍ਰੀ ਹਨੂਮਾਨ ਮੰਦਿਰ ਵਿੱਚ ਲਗਾਇਆ ਜਾਵੇਗਾ ਮੈਡੀਕਲ ਕੈਂਪ

ਪਠਾਨਕੋਟ,22 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ  ) : ਕੋਵਿਡ-19 ਦੇ ਚਲਦਿਆਂ ਜਿਲਾ ਪਠਾਨਕੋਟ ਦੇ ਅਨੰਦਪੁਰ ਕੂਲੀਆਂ ਅਤੇ ਘਰਥੋਲੀ ਮੁਹੱਲਾ ਨੂੰ ਮਿੰਨੀ ਕੰਟੋਨਮੈਂਟ ਅਤੇ ਕੰਟੋਂਨਮੈਂਟ ਜੋਨ ਘੋਸਿਤ ਕੀਤਾ ਗਿਆ ਹੈ। ਜਿਲਾ ਪ੍ਰਸਾਸਨ ਵੱਲੋਂ ਦੋਨੋਂ ਖੇਤਰਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਘਰਾਂ ਅੰਦਰ ਕੋਰਿਨਟਾਈਨ ਕੀਤਾ ਹੋਇਆ ਹੈ। ਇਹ ਜਾਣਕਾਰੀ ਸ. ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਦਿੱਤੀ। 

ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਦੇ ਆਦੇਸਾਂ ਅਨੁਸਾਰ ਜਾਗਰੁਕਤਾ ਮੂਹਿੰਮ ਚਲਾਈ ਗਈ ਜਿਸ ਵਿੱਚ ਰਾਸਟਰੀ ਕਲਿਆਣਕਾਰੀ ਪ੍ਰੀਸਦ ਪਠਾਨਕੋਟ ਨੇ ਵੀ ਆਪਣਾ ਸਹਿਯੋਗ ਦਿੱਤਾ। ਜਿਸ ਅਧੀਨ ਉਪਰੋਕਤ ਦੋਨੋ ਖੇਤਰਾਂ ਵਿੱਚ ਅਨਾਊਂਸਮੈਂਟ ਕਰਵਾ ਕੇ ਅਤੇ ਜਾਗਰੁਕਤਾ ਪਰਚੇ ਵੰਡ ਕੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਉਨਾਂ ਦੱਸਿਆ ਕਿ ਅੱਜ ਦੀ ਕੰਪੇਨ ਵਿੱਚ ਰਾਸਟਰੀ ਕਲਿਆਣਕਾਰੀ ਪ੍ਰੀਸਦ ਦੇ ਪ੍ਰਧਾਨ ਰਾਕੇਸ ਸਰਮਾ, ਮਹਿੰਦਰ ਰਾਏ ਸੈਣੀ, ਅਬਰੋਲ ਸਹਿਗਲ, ਬੀ.ਐਲ.ਓ. ਬੋਧ ਰਾਜ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। 

ਉਨਾਂ ਦੱਸਿਆ ਕਿ 22 ਅਗਸਤ ਨੂੰ ਅਨੰਦਪੁਰ ਕੂਲੀਆਂ ਵਿਖੇ ਸਥਿਤ ਸ੍ਰੀ ਹਨੂਮਾਨ ਮੰਦਿਰ ਵਿਖੇ ਜਿਲਾ ਪ੍ਰਸਾਸਨ ਵੱਲੋਂ ਰਾਸਟਰੀ ਕਲਿਆਣਕਾਰੀ ਪ੍ਰੀਸਦ ਦੇ ਸਹਿਯੋਗ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਬੰਧਤ ਖੇਤਰ ਦੇ ਕਿਸੇ ਵੀ ਨਾਗਰਿਕ ਨੂੰ ਕਰੋਨਾ ਵਾਈਰਸ ਦੇ ਲੱਛਣ ਨਜਰ ਆਉਂਦੇ ਹਨ ਤਾਂ ਇਸ ਮੈਡੀਕਲ ਕੈਂਪ ਵਿੱਚ ਆਪਣੀ ਜਾਂਚ ਕਰਵਾ ਸਕਦਾ ਹੈ। ਉਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋਂ ਤੱਦ ਹੀ ਅਸੀਂ ਕਰੋਨਾ ਬੀਮਾਰੀ ਤੋਂ ਮੁਕਤ ਹੋ ਸਕਾਂਗੇ। 


Related posts

Leave a Reply