ਐਨ ਸੀ ਸੀ ਕੈਡਿਟਸ ਨੂੰ ਹੈਂਡ ਵਾਸ਼ ਕਰਨ ਪ੍ਰਤਿ ਕੀਤਾ ਜਾਗਰੂਕ


ਗੜਦੀਵਾਲਾ 10 ਦਸੰਬਰ (ਚੌਧਰੀ) : ਸਵੱਛਤਾ ਪਖਵਾੜੇ ਅਧੀਨ ਅੱਜ ਕੇ ਆਰ ਕੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿੱਚ ਐਨ ਸੀ ਸੀ ਕੈਡਿਟਸ ਨੂੰ ਹੈਂਡ ਵਾਸ਼ ਪ੍ਰਤਿ ਜਾਗਰੂਕ ਕੀਤਾ ਗਿਆ।ਐਨ ਸੀ ਸੀ ਅਫਸਰ ਤਰਸੇਮ ਸਿੰਘ ਨੇ ਦੱਸਿਆਕਿ ਕਮਾਂਡਿਗ ਅਫਸਰ ਕਰਨਲ ਜੀ ਐਸ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਡਿਟਸ ਨੂੰ ਹੈਂਡ ਵਾਸ਼ ਪ੍ਰਤਿ ਜਾਗਰੂਕ ਕਰਨ ਦਾ ਮਕਸਦ ਉਨ੍ਹਾਂ ਨੂੰ ਸਵੱਛਤਾ ਪ੍ਰਤਿ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਜਿਵੇਂ ਕਿ ਅੱਜ ਕੱਲ ਸਾਰਾ ਸੰਸਾਰ ਕਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਹੈ ਇਸ ਲਈ ਅਜਿਹੇ ਸਮੇਂ ਵਿੱਚ ਸਮਾਜਿਕ ਦੂਰੀ ਦੇ ਨਾਲ ਨਾਲ ਸਾਫ਼ ਸੁਥਰਾ ਰਹਿਣਾ ਬਹੁਤ ਜ਼ਰੂਰੀ ਹੈ। ਅੱਜ ਕੱਲ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਜਾਣੇਂ ਅਣਜਾਣੇ ਵਿੱਚ ਸਾਡੇ ਹੱਥ ਕਈ ਸਥਾਨਾਂ ਨੂੰ ਛੂਹ ਜਾਂਦੇ ਹਨ ਜਿਸ ਨਾਲ ਬੀਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਅਜਿਹੇ ਹਾਲਾਤਾਂ ਵਿੱਚ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਬਾਹਰੋਂ ਆਈਏ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਹੱਥ ਸਾਬੁਨ ਨਾਲ ਧੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜਦੋਂ ਵੀ ਅਸੀਂ ਖਾਣਾ ਖਾਂਦੇ ਹਾਂ ਤਾਂ ਉਸ ਤੋਂ ਪਹਿਲਾਂ ਵੀ ਸਾਨੂੰ ਆਪਣੇ ਹੱਥ ਸਾਬੁਨ ਨਾਲ ਜ਼ਰੂਰ ਧੋਣੇ ਚਾਹੀਦੇ ਹਨ। ਜ਼ੇਕਰ ਹਰੇਕ ਵਿਅਕਤੀ ਇਸ ਆਦਤ ਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰ ਲੈਂਦਾ ਹੈ ਤਾਂ ਉਸ ਦੀ ਬੀਮਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਉਹਨਾਂ ਕੈਡਿਟਸ ਨੂੰ ਹੈਂਡ ਵਾਸ਼ ਦੀ ਆਦਤ ਖੁਦ ਅਪਣਾਉਣ ਲਈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਸ ਪ੍ਰਤਿ ਜਾਗਰੂਕ ਕਰਨ ਲਈ ਕਿਹਾ।

Related posts

Leave a Reply