ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸਮਾਗਮ ਆਯੋਜਿਤ

ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸਮਾਗਮ ਆਯੋਜਿਤ

ਤਲਵਾੜਾ, 29 ਜਨਵਰੀ: ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 28ਵਾਂ ਸਲਾਨਾ ਸਮਾਗਮ ਸੈਕਟਰ 3 ਤਲਵਾੜਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸਮਾਪਤੀ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਤਲਵਾੜਾ ਤੋਂ ਬੀਬੀ ਕਰਮਜੀਤ ਕੌਰ, ਚੰਨਣ ਕੌਰ ਤੇ ਸਾਥੀਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ ਗਿਆ। ਪ੍ਰਸਿੱਧ ਢਾਡੀ ਸੁਖਵੀਰ ਸਿੰਘ ਚੌਹਾਨ ਦੇ ਜੱਥੇ ਭਾਈ ਸੁਬੇਗ ਸਿੰਘ ਸਾਗਰ, ਭਾਈ ਹਰਦੀਪ ਸਿੰਘ ਕੋਟਲਾ ਨੌਧ ਸਿੰਘ ਅਤੇ ਸਾਰੰਗੀ ਮਾਸਟਰ ਭਾਈ ਕਰਮਜੀਤ ਸਿੰਘ ਭੀਖੋਵਾਲ ਵੱਲੋਂ ਸਿੱਖ ਇਤਿਹਾਸ ਵਿੱਚੋਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦਰਸ਼ਨ ਅਤੇ ਸ਼ਹਾਦਤ ਦਾ ਪ੍ਰਸੰਗ ਬਾਖ਼ੂਬੀ ਪੇਸ਼ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਬਾਬਾ ਸੁਰਿੰਦਰ ਸਿੰਘ ਤਲਵਾੜਾ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ।

ਸਮਾਗਮ ਵਿੱਚ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ.) ਦੇ ਡਿਪਟੀ ਚੀਫ਼ ਇੰਜੀ. ਸੁਰੇਸ਼ ਮਾਨ ਐੱਸ. ਈ. ਤਲਵਾੜਾ ਸਰਕਲ, ਇੰਜੀ. ਜੇ. ਪੀ. ਸਿੰਘ ਐੱਸ. ਈ. ਪੌਂਗ ਡੈਮ, ਇੰਜੀ. ਸਤਨਾਮ ਸਿੰਘ ਐਕਸੀਅਨ ਟਾਉਨਸ਼ਿਪ, ਇੰਜੀ. ਏ. ਪੀ. ਐੱਸ. ਉੱਭੀ, ਡਾ. ਅਮਰਜੀਤ ਅਨੀਸ, ਡਾ. ਰਾਜ ਕੁਮਾਰ, ਗੁਰਮੀਤ ਸਲੈਚ, ਰਵੀ ਸ਼ਾਰਦਾ, ਬਲਵਿੰਦਰ ਸਿੰਘ ਸਿੱਧੂ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ:) ਦੇ ਪ੍ਰਧਾਨ ਉਮਰਾਓ ਸਿੰਘ, ਰਵਿੰਦਰ ਸਿੰਘ ਖੁੱਡਾ, ਸੁੱਚਾ ਸਿੰਘ ਬਹਿਰਾਮ, ਹਰਜਿੰਦਰ ਸਿੰਘ ਹੈਪੀ, ਭਾਈ ਹਰਦੀਪ ਸਿੰਘ ਖ਼ਾਲਸਾ, ਅਵਤਾਰ ਸਿੰਘ ਕੌਲ਼ੀਆਂ, ਮੰਗਲ ਸਿੰਘ ਹਾਜੀਪੁਰ, ਰਾਜਿੰਦਰ ਸਿੰਘ, ਸਵਰਨ ਸਿੰਘ, ਸੰਜੀਵ ਕੁਮਾਰ, ਡੀ. ਕੇ. ਜੋਤੀ, ਯੋਗੇਸ਼ਵਰ ਸਲਾਰੀਆ, ਜਗਦੇਵ ਸਿੰਘ ਪਿੰਕਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Related posts

Leave a Reply