ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲਾ ਨੇ ਕਿਸਾਨਾਂ ਵਲੋਂ ਲਗਾਏ ਧਰਨਿਆਂ ਵਾਲੀ ਥਾਂ ਤੇ ਲਗਾਤਾਰ 4 ਦਿਨ ਕੀਤੀ ਫੋਗਿੰਗ


ਗੜ੍ਹਦੀਵਾਲਾ 5 ਦਸੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਖੇਤਰਾਂ ਚ ਜੋ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਬਣਾਏ ਗਏ ਹਨ। ਜਿਸਦਾ ਪੂਰੇ ਦੇਸ਼ ਚ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਵਲੋਂ ਦਿੱਲੀ ਦੇ ਵੱਖ ਵੱਖ ਸੜਕਾਂ ਤੇ ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਹਨ। ਇਸ ਸਬੰਧੀ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੈਂਬਰ ਵੀ ਕਿਸਾਨਾਂ ਨਾਲ ਇਸ ਜੰਗ ਵਿਚ ਕੁੱਦੇ ਹਨ।

ਸੜਕਾਂ ਦੇ ਆਲੇ-ਦੁਆਲੇ ਫੋਗਿੰਗ ਕਰਦੇ ਹੋਏ ਸੋਸਾਇਟੀ ਸੇਵਾਦਾਰ
ਇਸ ਸਬੰਧੀ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਦੇ ਵਿਰੋਧ ਕਿਸਾਨ ਭਾਰੀ ਗਿਣਤੀ ਵਿੱਚ ਦਿੱਲੀ ਦੀ ਸੜਕਾਂ ਤੇ ਦਿਨ ਰਾਤ ਡੱਟੇ ਹਨ। ਇਹਨਾਂ ਸੜਕਾਂ ਤੇ ਕਿਸਾਨਾਂ ਨੂੰ ਰਾਤ ਦੇ ਸਮੇਂ ਮੱਛਰ ਨਾਲ ਵੀ ਜੁਝਣਾ ਪੈ ਰਿਹਾ ਹੈ। ਕਿਸਾਨਾਂ ਦੀ ਸਿਹਤ ਦੀ ਦੇਖਭਾਲ ਦੇ ਮੱਦੇਨਜ਼ਰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ ਉਹਨਾਂ ਸੜਕਾਂ ਤੇ ਲਗਾਤਾਰ 4 ਦਿਨ ਫੋਗਿੰਗ ਕੀਤੀ ਗਈ ਹੈ ਤਾਂਕਿ ਕਿਸਾਨ ਵੀਰ ਡੇਂਗੂ ਅਤੇ ਹੋਰ ਬਿਮਾਰੀਆਂ ਤੋਂ ਬੱਚ ਸਕਣ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਮਨਪ੍ਰੀਤ ਸਿੰਘ, ਜਗਰੂਪ ਸਿੰਘ, ਗਗਨਦੀਪ ਸਿੰਘ, ਚੰਦਨ ਗੌਤਮ, ਗੁਰਪ੍ਰੀਤ ਸਿੰਘ ਸਮੇਤ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ। 

Related posts

Leave a Reply