ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਨਵੇਕਲਾ ਉਪਰਲਾ,4 ਸਾਲਾਂ ਤੋਂ ਲਾਪਤਾ ਪੁੱਤ ਨੂੰ ਮਾਂ ਨਾਲ ਮਿਲਾਇਆ


ਗੜ੍ਹਦੀਵਾਲਾ,30 ਅਗਸਤ (ਚੌਧਰੀ / ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਚਲਾਇਆ ਜਾ ਰਿਹਾ ਹੈ। ਇਸ ਵਿਚ 100 ਦੇ ਲਗਭਗ ਅਨਾਥ ਬੇਸਹਾਰਾ ਅਤੇ ਲਵਾਰਿਸ ਪ੍ਰਾਣੀਆਂ ਦੀ ਸਾਭ ਸੰਭਾਲ ਕੀਤੀ ਜਾਂਦੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਅੱਜ ਸਾਡੇ ਪਰਿਵਾਰ ਵਿਚ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਗੁਰ ਆਸਰਾ ਸੇਵਾ ਘਰ ਪਰਿਵਾਰ ਦਾ ਮੈਂਬਰ ਜੋ ਆਪਣਾ ਨਾਮ ਸੂਰਜ,ਨਿਵਾਸੀ ਪਟੇਲ ਨਗਰ,ਦਿੱਲੀ ਦੱਸਦਾ ਸੀ ਜੋ ਸਾਨੂੰ ਤਿੰਨ ਸਾਲ ਪਹਿਲਾਂ ਅਮ੍ਰਿਤਸਰ ਸ਼ਹਿਰ ਤੋਂ ਮਿਲਿਆ ਸੀ।

ਅੱਜ ਉਸਦੀ ਮਾਤਾ ਪਟੇਲ ਨਗਰ ਦਿੱਲੀ ਤੋਂ ਉਸਨੂੰ ਲੈਣ ਆਈ। ਇਹ ਸਭ ਸੁਭਾਸ਼ ਸ਼ਰਮਾ ਜੋ ਵਿਧਾਨ ਸਭਾ ਦਿੱਲੀ ਵਿਚ ਕੰਮ ਕਰਦੇ ਹਨ ਉਹਨਾਂ ਦੇ ਸਹਿਯੋਗ ਨਾਲ ਹੋਇਆ ਹੈ। ਜਿਹਨਾਂ ਨੇ ਪਾਰਸ ਕੁਮਾਰ ਉਰਫ ਸੂਰਜ ਦਾ ਪਰਿਵਾਰ ਲੱਭਣ ਵਿਚ ਯੋਗਦਾਨ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਅਸੀ ਸੁਭਾਸ਼ ਵੀਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਉਸਦਾ ਪਰਿਵਾਰ ਲੱਭਣ ਵਿਚ ਸਾਡੀ ਮਦਦ ਕੀਤੀ ਹੈ।ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਕੈਸੀਅਰ ਪ੍ਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ,ਮਨਪ੍ਰੀਤ ਸਿੰਘ,ਗੁਰਪ੍ਰੀਤ ਸਿੰਘ,ਜਸਵਿੰਦਰ ਸਿੰਘ, ਹਰਕਮਲ ਪ੍ਰੀਤ ਸਿੰਘ,ਹਰਦੀਪ ਸਿੰਘ,ਵਿਸ਼ਾਲ,ਗੌਰਵ ਸਮੇਤ ਸੁਸਾਇਟੀ ਹੋਰ ਮੈਂਬਰ ਹਾਜਰ ਸਨ।

Related posts

Leave a Reply