ਬਾਬਾ ਦੀਪ ਸਿੰਘ ਸੇਵਾ ਦਲ ਨੇ ਉਠਾਇਆ ਲੋੜਵੰਦ ਵਿਅਕਤੀ ਦੀ ਸੇਵਾ ਸੰਭਾਲ ਦਾ ਜਿੰਮਾ

ਗੜ੍ਹਦੀਵਾਲਾ 2 ਅਕਤੂਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਅੰਮ੍ਰਿਤਧਾਰੀ ਸਿੰਘ ਸਵਰਨ ਸਿੰਘ ਪੁੱਤਰ ਧਨੀ ਰਾਮ ਵਾਸੀ ਰਘਵਾਲ ਤੋਂ 8 ਸਤੰਬਰ ਨੂੰ ਇਲਾਜ ਲਈ ਗੁਰ ਆਸਰਾ ਸੇਵਾ ਘਰ ਬਾਹਗਾ ਲਿਆਂਦਾ ਗਿਆ ਸੀ। ਜਿਹੜਾ ਕਿ ਚੱਲਣ ਫਿਰਨ ਵਿਚ ਅਸਮਰੱਥ ਅਤੇ ਹਾਰਟ ਦਾ ਮਰੀਜ ਸੀ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਉਸ ਦਿਨ ਤੋਂ ਬਾਪੂ ਜੀ ਦਾ ਇਲਾਜ ਵੇਵਜ ਹਸਪਤਾਲ ਟਾਂਡਾ ਵਿਖੇ ਸੁਸਾਇਟੀ ਵਲੋਂ ਕਰਵਾਇਆ ਗਿਆ। ਹੁਣ ਬਾਪੂ ਜੀ ਦੇ ਸੇਹਤ ਵਿਚ ਕਾਫੀ ਸੁਧਾਰ ਆਇਆ ਹੈ। ਉਨਾਂ ਦੱਸਿਆ ਕਿ ਬਾਪੂ ਸਵਰਨ ਸਿੰਘ ਦੇ ਘਰ ਵਿਚ ਉਨਾਂ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ ਇਸ ਕਰਕੇ ਉਹਨਾਂ ਦੀ ਦੇਖਭਾਲ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਹੀ ਕੀਤੀ ਜਾਵੇਗੀ। ਇਸ ਮੌਕੇ ਸੁਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਖਜ਼ਾਨਚੀ ਪਰਸ਼ੋਤਮ ਸਿੰਘ ਬਾਹਗਾ, ਮਨਿੰਦਰ ਸਿੰਘ, ਨੀਰਜ ਸਿੰਘ, ਬਲਜੀਤ ਸਿੰਘ ਸਮੇਤ ਹੋਰ ਮੈਂਬਰ ਹਾਜਰ ਸਨ। 

Related posts

Leave a Reply