ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 62 ਵੇਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਦੌਰਾਨ 400 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

( ਲੋੜਵੰਦ ਪਰਿਵਾਰ ਨੂੰ ਰਾਸ਼ਨ ਵੰਡਦੇ ਹੋਏ ਸੁਸਾਇਟੀ ਦੇ ਖਜਾਨਚੀ ਪ੍ਰਸ਼ੋਤਮ ਸਿੰਘ ਬਾਹਗਾ ਅਤੇ ਹੋਰ)

ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਅੱਜ 62 ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਸੁਸਾਇਟੀ ਵੱਲੋਂ ਲਗਭਗ 400 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।ਜਿਨਾਂ ਵਿਚ ਅਨਾਥ ਬੱਚੇ, ਬਜੁਰਗ, ਵਿਧਵਾ ਔਰਤਾਂ ਆਦਿ ਸ਼ਾਮਲ ਹਨ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਦਿੱਲੀ ਕਿਸਾਨਾਂ ਦੇ ਧਰਨੇ ਚ ਸ਼ਾਮਲ ਹੋਣ ਕਰਕੇ ਸਮਾਗਮ ਵਿਚ ਹਾਜਰ ਨਹੀਂ ਹੋ ਸਕੇ। ਇਸ ਮੌਕੇ ਉਨ੍ਹਾਂ ਦਿੱਲੀ ਤੋਂ ਲਾਈਵ ਹੋਕੇ ਉਨਾਂ ਸਮੂਹ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ ਜੋ ਹਰ ਮਹੀਨੇ ਇਸ ਰਾਸ਼ਨ ਵੰਡ ਸਮਾਗਮ ਵਿਚ ਅਪਣਾ ਵੱਧਚੜ ਕੇ ਯੋਗਦਾਨ ਪਾਉਂਦੇ ਹਨ।ਜਿਨਾਂ ਵਿਚ ਵੀਰ ਗੁਰਿੰਦਰ ਸਿੰਘ ਮੈਲਬੋਰਨ, ਹਰਜੀਤ ਸਿੰਘ ਕਨੇਡਾ, ਰਾਜ ਸਿੰਘ,ਸਾਬੀ ਪੰਡੋਰੀ ਨਿਊਜ਼ੀਲੈਂਡ, ਜਗਜੀਤ ਸਿੰਘ ਅਮਰੀਕਾ ਅਤੇ ਹੋਰ ਵੀਰ ਅਪਣੀ ਨੇ ਕਮਾਈ ਵਿੱਚੋਂ ਦਸਬੰਧ ਕੱਢਦੇ ਹਨ।ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਪਰਸ਼ੋਤਮ ਸਿੰਘ , ਮਨਿੰਦਰ ਸਿੰਘ,ਭੁਪਿੰਦਰ ਸਿੰਘ,ਸਰਬਜੀਤ ਸਿੰਘ,ਕੈਪਟਨ ਬਲਦੇਵ ਸਿੰਘ,ਸੂਬੇਦਾਰ ਅਜੀਤ ਸਿੰਘ ਆਦਿ ਹਾਜਰ ਸਨ।


Related posts

Leave a Reply