ਗੜ੍ਹਦੀਵਾਲਾ ‘ਚ ਬਾਬਾ ਵਿਸ਼ਵ ਕਰਮਾ ਜੀ ਦਾ ਪਵਿੱਤਰ ਦਿਹਾੜਾ ਸ਼ਰਧਾਪੂਰਵਕ ਮਨਾਇਆ



ਗੜ੍ਹਦੀਵਾਲਾ 15 ਨਵੰੰਬਰ (ਚੌਧਰੀ) : ਗੜ੍ਹਦੀਵਾਲਾ ਵਿਖੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀਦੇ ਪਵਿੱਤਰ ਦਿਹਾੜੇ ਉੱਤੇ ਵਿਸ਼ਵਕਰਮਾ ਮੰਦਰ ਗੜ੍ਹਦੀਵਾਲਾ ਦਾਣਾ ਮੰਡੀ ਰੋਡ ਵਿਖੇ ਬੜੀ ਸ਼ਰਧਾ-ਪੂਰਵਕ ਮਨਾਇਆ ਗਿਆ। ਇਸ ਮੌਕੇ ਸਵੇਰੇ ਸਭ ਤੋ ਪਹਿਲਾਂ ਪੂਰੇ ਵਿਧੀ ਵਿਧਾਨ ਨਾਲ਼ ਮੰਦਰ ਵਿਖੇ ਹਵਨ ਯੱਗ ਕਰਵਾਇਆ ਗਿਆ। ਜਿਸ ਦੇ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਵਿਖੇ ਨਤਮਸਤਕ ਹੋਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

(ਕੀਰਤ ਕਰਦੇੇ ਕੀਰਤਨੀ ਜੱਥਾ, ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਦਿਹਾੜੇ ਦੀਆਂ ਵਧਾਈਆਂ ਦਿੰਦੇੇ ਹੋਏ ਆਪ ਆਗੂ ਜਸਵੀਰ ਸਿੰਘ ਰਾਜਾ)

ਉਸ ਦੇ ਉਪਰਾਂਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਸਦੇ ਉਪਰੰਤ ਕਈ ਨਾਮਵਰ ਢਾਡੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਆਪਣੇ ਕੀਰਤਨ ਨਾਲ਼  ਨਿਹਾਲ ਕੀਤਾ ਤੇ ਗੁਰੂ ਚਰਨਾਂ ਨਾਲ ਜੋੜਿਆ ਅਤੇ ਬਾਬਾ ਵਿਸ਼ਵਕਰਮਾ ਜੀ ਦੀ ਜੀਵਨੀ ਤੇ ਪ੍ਰਕਾਸ਼ ਪਾਇਆ। ਇਸ ਮੌਕੇ ਐਮ ਐਲ ਏ ਹਲਕਾ ਉੜਮੁੜ, ਆਮ ਆਦਮੀ ਪਾਰਟੀ ਆਗੂ ਜਸਵੀਰ ਸਿੰਘ ਰਾਜਾ ਵੀ ਗੁਰੂ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

(ਸਮਾਗਮ ਦੌਰਾਨ ਹਾਜਰ ਇਲਾਕੇ ਦੀਆਂ ਸਮੂਹ ਸੰਗਤਾਂ)

ਇਸ ਮੌਕੇ ਹਲਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਬਾਬਾ ਵਿਸ਼ਕਰਮਾ ਜਯੰਤੀ ਦੀਆਂ ਸਾਰਿਆਂ ਨੂੰ ਲੱਖ – ਲੱਖ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਡੇ ਕਿਰਤੀਆਂ ਦੀ ਮਿਹਨਤ ਸਦਕਾ ਹੀ ਸਾਡਾ ਪਿੰਡ,ਸ਼ਹਿਰ,ਸੂਬਾ ਤੇ ਦੇਸ਼ ਤਰੱਕੀ ਦੇ ਰਾਹੇ ਪਿਆ ਹੋਇਆ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਜਸਵਿੰਦਰ ਸਿੰਘ ਮਾਣਕੁ, ਲੱਕੀ ਜੋਸ਼,ਬਲਾਕ ਯੂਥ ਕਾਂਗਰਸ ਪ੍ਰਧਾਨ ਅਚਿਨ ਸ਼ਰਮਾ,ਅੰਮ੍ਰਿਤ ਪਾਲ, ਚਰਨਜੀਤ ਸਿੰਘ ਸੰਦਲ, ਮਨਿੰਦਰ ਸਿੰਘ ਵਿਰਦੀ,ਤੀਰਥ ਸਿੰਘ,ਕਰਨੈਲ ਸਿੰਘ ਕਲਸੀ,ਜਸਵਿੰਦਰ ਸਿੰਘ, ਜਤਿੰਦਰਪਾਲ, ਚਾਨਣ ਸਿੰਘ, ਕੁਲਦੀਪ ਸਿੰਘ ਮਿੰਟੂ, ਸੁਖਵੰਤ ਸਿੰਘ, ਭੁਪਿੰਦਰ ਸਿੰਘ ਵਿਰਦੀ,ਅਤੇ ਵੀਰ ਦੀ ਇੰਟਰਪਰਾਈਜ਼ਿਜ਼ ਸਹਿਤ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ। 

Related posts

Leave a Reply