LATEST: ਬਾਬਾ ਯਾਦਵਿੰਦਰ ਸਿੰਘ ਬੇਦੀ ਸਰਬਸੰਮਤੀ ਨਾਲ ਬਣੇ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ

ਬਾਬਾ ਯਾਦਵਿੰਦਰ ਸਿੰਘ ਬੇਦੀ ਸਰਬਸੰਮਤੀ ਨਾਲ ਬਣੇ ਵਸੀਕਾ ਨਵੀਸ ਯੂਨੀਅਨ ਦੇ ਪ੍ਰਧਾਨ

ਹੁਸ਼ਿਆਰਪੁਰ, ( ਸ਼ਰਮਿੰਦਰ ਕਿਰਨ)

ਸਮੂਹ ਵਸੀਕਾ ਨਵੀਸ ਯੂਨੀਅਨ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਸ੍ਰੀ ਸੁਸ਼ੀਲ ਕੁਮਾਰ ਸ਼ਰਮਾ ਪ੍ਰਧਾਨ ਵਸੀਕਾ ਨਵੀਸ ਯੂਨੀਅਨ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਬਾਬਾ ਯਾਦਵਿੰਦਰ ਸਿੰਘ ਬੇਦੀ ਨੂੰ ਬਤੋਰ ਪ੍ਰਧਾਨ ਵਸੀਕਾ ਨਵੀਸ ਯੂਨੀਅਨ ਹੁਸ਼ਿਆਰਪੁਰ ਚੁਣਿਆ ਗਿਆ।

ਜਿਸ ਨਾਲ ਸਮੂਹ ਵਸੀਕਾ ਨਵੀਸਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਪ੍ਰਧਾਨ ਯਾਦਵਿੰਦਰ ਸਿੰਘ ਬੇਦੀ ਸਰਪ੍ਰਸਤ ਤੇ ਸਾਬਕਾ ਅਹੁਦੇਦਾਰ ਅਵਤਾਰ ਸਿੰਘ ਕਪੂਰ ਅਤੇ ਬੀਬੀ ਸੁਰਿੰਦਰ ਕੌਰ ਬੇਦੀ ਦੇ ਸਲਾਹ ਮਸ਼ਵਰੇ ਤੋਂ ਬਾਅਦ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਕਰਨ ਦਾ ਫੈਸਲਾ ਲਿਆ ਗਿਆ।

Related posts

Leave a Reply