ਮੁਨੀਸ਼ਾ ਸ਼ਰਮਾ ਨੇ ਬਾਲ ਵਾਟਿਕਾ ਸਕੂਲ ਚ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ


ਗੜ੍ਹਦੀਵਾਲਾ 4 ਅਗਸਤ(ਚੌਧਰੀ) : ਅੱਜ ਮੁਨੀਸ਼ਾ ਸ਼ਰਮਾ ਨੇ ਬਾਲ ਵਾਟਿਕਾ ਦੇ ਨਵੇਂ ਪ੍ਰਿੰਸੀਪਲ ਦੇ ਤੌਰ ਤੇ ਅਹੁਦਾ  ਸੰਭਾਲਿਆ  ਹੈ।ਉਹਨਾਂ ਨੇ ਇਸ ਰੱਖੜੀ ਦੇ ਸ਼ੁਭ ਦਿਹਾਡ਼ੇ ਉੱਤੇ ਪ੍ਰੈਸ ਕਾਨਫਰੰਸ ਰਾਹੀਂ  ਦੱਸਿਆ ਕਿ ਬਾਲ਼ ਵਾਟਿਕਾ ਕੰਡੀ ਖੇਤਰ ਦੇ ਰਿੰਪੀ ਡਡਵਾਲ ,ਨਰੇਸ਼ ਡਡਵਾਲ ਅਤੇ ਉਨ੍ਹਾਂ ਦੇ ਬੇਹੱਦ ਕਰੀਬੀ ਪਿਆਰੇ ਮਿੱਤਰ ਕਰਨਲ ਅਜੈ ਟਿੱਕਰ,ਉਨ੍ਹਾਂ ਦੀ ਪਤਨੀ ਕਿਰਨ ਟਿੱਕਰ ਦੁਆਰਾ ਖੋਲਿਆ ਗਿਆ ਸਕੂਲ ਬਚਿਆਂ ਲਈ ਅਗਾਂਹਵਧੂ ਖੂਬਸੂਰਤ ਸਾਧਨ ਹੈ।ਇਸ ਮੌਕੇ ਮੁਨੀਸ਼ਾ ਸ਼ਰਮਾ ਨੇ ਕਿਹਾ ਕਿ ਜੋ ਸੁਪਨਾ ਸਕੂਲ ਪ੍ਰਬੰਧਕ ਅਤੇ ਉਪ ਪ੍ਰਬੰਧਕ ਨੇ ਦੇਖਿਆ ਹੈ ਮੈਂ ਉਸ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕਰਾਂਗੀ।ਇਸ ਮੌਕੇ ਉਨ੍ਹਾਂ ਨੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨ ਦਾ ਪ੍ਰਣ ਲਿਆ।ਉਨ੍ਹਾਂ ਨੇ ਕਿਹਾ ਕਿ ਸਕੂਲ ਟੀਮ ਮਨੇਜਮੈਂਟ ਦੀ ਅਗਵਾਈ ਵਿੱਚ ਸਕੂਲ ਦੀਆਂ ਉਪਲੱਬਧੀਆਂ ਨੂੰ ਸਿਖਰ ਕੇ ਪਹੁੰਚਾਉਣ ਲਈ ਪੂਰਾ ਯਤਨ ਕਰਾਂਗੇ। ਉਨਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵੱਲ ਵੀ ਪੂਰੇ ਮੌਕੇ ਪ੍ਰਦਾਨ ਕਰਾਂਗੇ।

Related posts

Leave a Reply