ਜੰਮੂ-ਕਸ਼ਮੀਰ ਵਿਖੇ ਪੋਪਿੰਦਰ ਸਿੰਘ ਪਾਰਸ ਸੰਪਾਦਕ ਸ਼ੀਰਾਜ਼ਾ ਪੰਜਾਬੀ ਦੇ ਪਰਿਵਾਰ ਨੂੰ ਸਦਮਾ

ਰੇਸਮ ਪਰਿਵਾਰ ਨੂੰ ਸਦਮਾ

ਜੰਮੂ-ਕਸ਼ਮੀਰ (ਬਲਵਿੰਦਰ ਬਾਲਮ ) ਜੰਮੂ-ਕਸ਼ਮੀਰ ਵਿਖੇ ਪੋਪਿੰਦਰ ਸਿੰਘ ਪਾਰਸ ਸੰਪਾਦਕ ਸ਼ੀਰਾਜ਼ਾ ਪੰਜਾਬੀ ਦੇ ਪਰਿਵਾਰ ‘ ਚ ਸ਼੍ਰੀਮਤੀ ਨਰਿੰਦਰ ਕੌਰ ਧਰਮਪਤਨੀ ਸਵਰਗੀ ਸ੍ਰ ਅੱਤਰ ਸਿੰਘ ਪਿੰਡ ਗਾਮੇਰਾਜ ਤਰਾਲ 75 ਵਰਿਆਂ ਦਾ ਪੈਂਡਾ ਤੈਅ ਕਰਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਈ। ਨਰਿੰਦਰ ਕੌਰ ਸੁਭਾਅ ਦੇ ਮਿੱਠ ਬੋਲੜੇ ਸਨ। ਨਰਿੰਦਰ ਕੌਰ ਲਾਡ ਨਾਲ (ਨਾਨਕੀ ਚਾਚੀ) ਦੇ ਨਾਂ ਨਾਲ ਹਮੇਸ਼ਾਂ ਸਤਕਾਰੇ ਜਾਂਦੇ ਸਨ। ਇਨ੍ਹਾਂ ਦਾ ਜਨਮ ਪਿੰਡ ਗਾਮੇਰਾਜ ਵਿਖੇ ਹੋਇਆ ਸੀ। ਨਰਿੰਦਰ ਕੌਰ ਹਮੇਸ਼ਾ ਵਿਆਹ ਦੇ ਮੌਕੇ ਤੇ ਪੰਜਾਬੀ ਲੋਕ ਗੀਤਾਂ ਦੀ ਰਸਮ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕਰਦੇ ਸਨ। ਇਨ੍ਹਾਂ ਦਾ ਬੇਵਕਤ ਚਲੇ ਜਾਣਾ ਬੜੇ ਦੁੱਖ ਦੀ ਗੱਲ ਹੈ। ਪੰਜਾਬੀ ਸਾਹਿਤ ਸਭਿਆਚਾਰ ਵਿਚ ਵੀ ਕਾਫ਼ੀ ਰੁਚੀ ਰਖਦੇ ਸਨ। ਇਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖਸੀਅਤਾਂ ਨੇ ਰੋਸ ਜਤਾਇਆ ਉਨ੍ਹਾਂ ਚੋਂ ਉਚੇਚੇ ਤੌਰ ਤੇ ਡਾਕ ਬਲਜੀਤ ਸਿੰਘ ਰੈਨਾ, ਅਜੀਤ ਸਿੰਘ ਮਸਤਾਨਾ, ਸੂਰਜ ਸਿੰਘ, ਹਰਭਜਨ ਸਿੰਘ, ਡਾ ਹਰਭਜਨ ਸਿੰਘ, ਬਲਵਿੰਦਰ ਬਾਲਮ (ਕਨੈਡਾ) ਸੁਰਜੀਤ ਸਿੰਘ (ਅਮਰੀਕਾ), ਹਰਕਮਲ ਕੌਰ (ਬਟਾਲਾ) ਹਰਜੀਤ ਉਪਲ, ਡਾ. ਮੋਨੋਜੀਤ, ਜੰਗ.ਅੈਸ ਵਰਮਨ,
ਬਲਜੀਤ ਘੋਲੀਆ ( ਲੁਧਿਆਣਾ) ਦਰਸ਼ਨ ਸਿੰਘ ਆਸ਼ਟ (ਪਟਿਆਲਾ)
ਇਛੂਪਾਲ ਸਿੰਘ ਆਦਿ ਵੱਡਮੁਲੀਆਂ ਸ਼ਖਸੀਅਤਾਂ ਨੇ ਪੋਪਿੰਦਰ ਸਿੰਘ ਪਾਰਸ ਸੰਪਾਦਕ ਸ਼ੀਰਾਜ਼ਾ (ਜੰਮੂ-ਕਸ਼ਮੀਰ) ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਜਤਾਈ।

Related posts

Leave a Reply