ਪੰਜਾਬੀ ਸਾਹਿਤ ਸਭਿਆਚਾਰ ਵਲੋਂ ਰਵਿੰਦਰ ਇਕਬਾਲ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ

ਬਲਵਿੰਦਰ ਬਾਲਮ 

ਅਨੰਤਨਾਗ ( ਕਸ਼ਮੀਰ ) ਇਹ ਗੱਲ ਦੁਖ ਨਾਲ ਕਹੀ ਜਾ ਸਕਦੀ ਹੈ ਕਿ ਸ੍ਰ ਰਵਿੰਦਰ ਇਕਬਾਲ ਸਿੰਘ ਸਪੁੱਤਰ ਜਗਜੀਤ ਸਿੰਘ ਪਿੰਡ ਕੋਲਗਰ, ਅਨੰਤਨਾਗ, ਕਸ਼ਮੀਰ ਮਿਤੀ 21 ਨਵੰਬਰ 2020 ਅਪਣੇ ਘਰ ਵਿੱਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। 54 ਸਾਲ ਜ਼ਿੰਦਗੀ ਦਾ ਸਫਰ ਤੈਅ ਕਰਦੇ ਹੋਏ ਕਦੀ ਹਾਰ ਨੀ ਮੰਨੀ। ਰਵਿੰਦਰ ਸਿੰਘ ਵਿੱਚ ਸਮਾਜਿਕ ਰਿਸ਼ਤਿਆਂ ਦੀ ਕਦਰ, ਪਿਆਰ, ਦਰਦ ਘੁਟ ਘੁਟ ਕੇ ਭਰਿਆ ਸੀ।ਦੁਨੀਆਵੀ ਰਿਸ਼ਤਿਆ ਦੀ ਤਾਂਗ ਵੀ ਸੀ। ਆਪਣੇ ਜ਼ਿੰਦਗੀ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਰਸਮ ਰਿਵਾਜ, ਪੰਜਾਬੀ ਸਾਹਿਤ ਸਭਿਆਚਾਰ ਵਿਚ ਵੀ ਕਾਫ਼ੀ ਰੁਚੀ ਰਖਦੇ ਸਨ। ਅਦਬੀ ਤੇ ਸੰਗੀਤ ਦੀ ਦੁਨੀਆਂ ਵਿੱਚ ਵੀ ਹਮੇਸ਼ਾਂ ਯਤਨਸ਼ੀਲ ਰਹਿੰਦੇ ਸਨ।

ਆਪਣੇ ਪਰਿਵਾਰ ਵਿਚ ਦੋ ਮੁੰਡੇ, ਵਜਿੰਦਰਪਾਲ ਸਿੰਘ ਤੇ ਧਨਵਿੰਦਰਪਾਲ ਸਿੰਘ ਅਤੇ ਪਤਨੀ ਸ਼੍ਰੀਮਤੀ ਨਰਿੰਦਰ ਕੌਰ ਹਨ। ਅਜਿਹੇ ਵਿਅਕਤੀ ਦਾ ਬੇਵਕਤ ਚਲੇ ਜਾਣਾ ਬੜੇ ਦੁਖ ਦੀ ਗੱਲ ਹੈ। ਇਸ ਸਦਮੇ ਵਿਚ ਪਰਿਵਾਰ ਦੇ ਮੈਂਬਰਾਂ ਨਾਲ ਇਸ ਸਾਂਝੇ ਦੁਖ ਵਿਚ ਖ਼ੜੇ ਹਨ।ਹਮਦਰਦੀ ਜਤਾਉਂਦੇ ਹੋਏ, ਪੰਜਾਬੀ ਸਾਹਿਤ ਸਭਿਆਚਾਰ ਦੇ ਸਿਰਕੱਢ ਹੀਰੇ, ਸ੍ਰ ਪੋਪਿੰਦਰ ਸਿੰਘ ਪਾਰਸ ਸੰਪਾਦਕ ਸ਼ੀਰਾਜ਼ਾ ਜੰਮੂ-ਕਸ਼ਮੀਰ, ਬਲਜੀਤ ਰੈਨਾ, ਡਾ਼ ਹਰਭਜਨ, ਬਲਵਿੰਦਰ ਬਾਲਮ (ਕਨੇਡਾ) ਡਾ਼ ਸੁਖਜਿੰਦਰ ਸਿੰਘ, ਰਣਜੀਤ ਸਿੰਘ, ਬਲਜੀਤ ਘੋਲੀਆ, ਹਰਕਮਲ ਕੌਰ, ਪਰਮਵੀਰ ਸਿੰਘ (ਐਮਰਿਕਾ) ਜੋਗਿੰਦਰ ਨਿਰਾਲਾ ਆਦਿ ਜਿਹੀਆਂ ਸ਼ਖਸੀਅਤਾਂ ਨੇ ਰੋਸ ਜਤਾਇਆ ਹੈ। ਰਬ ਅਗੇ ਦੋ ਹੱਥ ਜੋੜ ਅਰਦਾਸ ਹੈ ਕਿ ਵਿਛੜੀ ਆਤਮਾ ਨੂੰ ਹਮੇਸ਼ਾਂ ਸ਼ਾਂਤ ਰਖਣ।

Related posts

Leave a Reply