Latest :- ਵਿਸ਼ਵੀਕਰਨ ਦੇ ਦੌਰ ਚ ਸਾਹਿਤ ਨਾਲ ਵਿਦਿਆਰਥੀਆਂ ਨੂੰ ਜੋੜਨਾ ਸਮੇਂ ਦੀ ਸਖ਼ਤ ਲੋੜ-ਪੋਪਿੰਦਰ ਪਾਰਸ (ਸੰਪਾਦਕ ਸ਼ੀਰਾਜ਼ਾ)

ਵਿਸ਼ਵੀਕਰਨ ਦੇ ਦੌਰ ਚ ਸਾਹਿਤ ਨਾਲ ਵਿਦਿਆਰਥੀਆਂ ਨੂੰ ਜੋੜਨਾ ਸਮੇਂ ਦੀ ਸਖ਼ਤ ਲੋੜ-ਪੋਪਿੰਦਰ ਪਾਰਸ (ਸੰਪਾਦਕ ਸ਼ੀਰਾਜ਼ਾ)
ਜੰਮੂ / ਕੈਨੇਡਾ 12 ਫਰਵਰੀ (ਬਲਵਿੰਦਰ ਬਾਲਮ)
:- ਗੌਰਮਿੰਟ ਮਹਿਲਾ ਡਿਗਰੀ ਕਾਲਜ ਭਗਵਤੀ ਨਗਰ ਜੰਮੂ ਵਿਖੇ ਇਕ ਸਾਹਿਤਕ ਸਮਾਗਮ ਰਚਿਆ ਗਿਆ। ਜਿਸ ਵਿੱਚ ਪ੍ਰਸਿੱਧ ਸ਼ੀਰਾਜ਼ਾ ਪੰਜਾਬੀ ਰਸਾਲੇ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਕੀਤਾ। ਅਜਿਹੇ ਸਮੇਂ ਕਾਲਜ ਦੀ ਪ੍ਰਿੰਸੀਪਲ ਮਿੰਨੀ ਸ਼ਰਮਾ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਸਾਹਿਤ ਨਾਲ ਵਿਦਿਆਰਥੀਆਂ ਨੂੰ ਜੋੜਨਾ ਸਮੇਂ ਦੀ ਮੰਗ ਹੈ। ਅਪਣੇ ਸੰਬੋਧਨ ਵਿਚ ਉਨ੍ਹਾਂ ਨੇ ਪੋਪਿੰਦਰ ਸਿੰਘ ਪਾਰਸ ਦਾ ਭਰਪੂਰ ਸਵਾਗਤ ਕੀਤਾ ਅਤੇ ਕਿਹਾ ਕਿ ਅਜਿਹੀ ਸਖਸ਼ੀਅਤ ਦਾ ਵਿਦਿਆਰਥੀਆਂ ਨਾਲ ਰੂਬਰੂ ਹੋਣਾ ਬੜੇ ਮਾਣ ਵਾਲੀ ਗੱਲ ਹੈ ।
ਜੰਮੂ ਕਸ਼ਮੀਰ ਵਿੱਚ ਪੰਜਾਬੀ ਤੇ ਡੋਗਰੀ ਸਾਹਿਤ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ ਗਈ। ਵਿਸ਼ੇ ਤੇ ਪੋਪਿੰਦਰ ਸਿੰਘ ਪਾਰਸ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 21ਵੀਂ ਸਦੀ ਵਿਚ ਰਹਿੰਦੇ ਹੋਏ ਤੇ ਵਿਸ਼ਵੀਕਰਨ ਦੇ ਦੌਰ ਵਿੱਚ ਸਾਹਿਤ ਨਾਲ ਵਿਦਿਆਰਥੀਆਂ ਨੂੰ ਜੋੜਨਾ ਸਮੇਂ ਦੀ ਸਖ਼ਤ ਲੋੜ ਹੈ। ਜੰਮੂ ਕਸ਼ਮੀਰ ਦੇ ਪੰਜਾਬੀ ਤੇ ਡੋਗਰੀ ਸਾਹਿਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਣ ਵਾਲੇ ਸਮੇਂ ਵਿਚ ਯੁਵਾ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਵਿਦਿਆਰਥੀਆਂ ਨੂੰ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਕਿ ਉਹ ਆਪਣੇ ਆਪ ਨੂੰ ਅਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਤਿਆਰ ਕਰਨ ਰਹਿਣ। ਪੋ਼ਫੈਸਰ ਪਰਵਿੰਦਰ ਕੌਰ ਮੁੱਖੀ ਪੰਜਾਬੀ ਵਿਭਾਗ ਗੌਰਮਿੰਟ ਵੁਮੈਨ ਕਾਲਜ ਭਗਵਤੀ ਨਗਰ ਜੰਮੂ ਨੇ ਵੀ ਸਾਹਿਤ ਬਾਰੇ ਜਾਣਕਾਰੀ ਦਿੱਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਅਖੀਰ ਤੇ ਡੋਗਰੀ ਵਿਭਾਗ ਦੀ ਪੋਫੈਸਰ ਕਾਜਲ ਸਮ੍ਯਾਲ ਨੇ ਪੋਪਿੰਦਰ ਸਿੰਘ ਪਾਰਸ ਤੇ ਕਾਲਜ ਦੇ ਵਿਦਿਆਰਥੀਆਂ, ਪ੍ਰਿੰ ਆਦਿ ਦਾ ਧੰਨਵਾਦ ਕੀਤਾ।

Related posts

Leave a Reply