ਹੰਸਲੀ ਦੇ ਪੁੱਲ ਦਾ ਕੰਮ ਜਲਦ ਕਰਵਾਇਆ ਜਾਵੇ : ਰਾਜਾ ਸੋਨੀ

ਬਟਾਲਾ ( ਸੰਜੀਵ ਨਈਅਰ, ਅਵਿਨਾਸ਼ ਸ਼ਰਮਾ ) : ਸ਼ਿਵ ਸੈਨਾ ਹਿੰਦੁਸਤਾਨ ਬਟਾਲੇ ਦੇ ਸਿਟੀ ਪ੍ਰਧਾਨ ਰਾਜਾ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਹੰਸਲੀ ਦੇ ਪੁੱਲ ਦਾ ਕੰਮ ਬੜੀ ਹੋਲੀ ਚੱਲਣ ਸਿਟੀ ਰੋਡ ਦੇ ਦੁਕਾਨਦਾਰਾਂ ਦੇ ਨਾਲ ਨਾਲ ਜਨਤਾ ਨੂੰ ਵੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।ਪੁੱਲ ਦੇ ਟੁੱਟਣ ਨਾਲ ਸਿਟੀ ਰੋਡ ਦੇ ਬਾਜ਼ਾਰ ਦੇ ਦੁਕਾਨਦਾਰਾ ਨੂੰ ਬੜੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ਅਤੇ ਕਰੋਨਾ ਦੇ ਕਹਿਰ ਨਾਲ ਦੁਕਾਨਦਾਰ ਮੁਸ਼ਕਲਾਂ ਚ ਚਲ ਰਿਹਾ ਹੈ ਤੇ ਦੂਜੀ ਤਰਫ ਪੁੱਲ ਟੁੱਟਣ ਨਾਲ ਆਵਾਜਾਈ ਬੰਦ ਹੋ ਗਈ ਹੈ।ਰਾਜਾ ਸੋਨੀ ਨੇ ਪੰਜਾਬ ਦੇ ਕੈਬਨਟ ਮੰਤਰੀ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਬੇਨਤੀ ਇਹ ਹੈ ਕਿ ਜਿਹੜਾ ਪੁੱਲ ਦਾ ਕੰਮ ਸ਼ੁਰੂ ਕੀਤਾ ਹੈ ਇਸ ਨੂੰ ਜਲਦੀ ਪੂਰਾ ਕੀਤਾ ਜਾਵੇ ਤਾ ਜੋ ਜਨਤਾ ਨੂੰ ਪਰੇਸ਼ਾਨੀ ਤੋਂ ਬਚਾਇਆ ਜਾਵੇ ਕਰੋਨਾ ਦੀ ਬਿਮਾਰੀ ਕਰਨ ਪੁੱਲ ਟੁੱਟਣ ਨਾਲ ਸਿਟੀ ਰੋਡ ਵਿਚ ਭੀੜ ਜ਼ਿਆਦਾ ਹੋਣ ਕਰਨ ਜਨਤਾ ਤੰਗ ਹੋ ਰਹੀ ਹੈ ਇਸ ਲਈ ਪੁੱਲ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ

Related posts

Leave a Reply