ਝੋਨੇ ਦੇ ਸੀਜ਼ਨ ਵਿੱਚ ਕਿਸੇ ਵੀ ਕਿਸਾਨ ਨੂੰ ਬਿਜਲੀ ਸਬੰਧੀ ਕੋਈ ਮੁਸਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਇੰਜ.ਮੋਹਤਮ ਸਿੰਘ


ਬਟਾਲਾ 14 ਜੂਨ ( ਸੰਜੀਵ, ਅਵਿਨਾਸ਼ ) : ਵਧੀਕ ਨਿਗਰਾਨ ਇੰਜੀ ਮੋਹਤਮ ਸਿੰਘ ਦਿਹਾਤੀ ਮੰਡਲ ਬਟਾਲਾ ਨੇ ਦੱਸਿਆ ਹੈ ਕਿ ਝੋਨੇ ਦੇ ਸੀਜਨ ਦੌਰਾਨ ਮਹਿਕਮੇ ਦੀਆ ਹਦਾਇਤਾ ਅਨੁਸਾਰ ਖਪਤਕਾਰਾਂ ਦੀ ਸਪਲਾਈ ਨਿਰਵਿਘਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਬਿਜਲੀ ਲਾਇਨਾਂ ਦੀ ਮੈਂਟੀਨੈਸ ਵੀ ਕਰ ਦਿੱਤੀ ਗਈ ਹੈ ਤਾਂ ਜੋ ਸਪਲਾਈ ਦੇਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ । ਖਪਤਕਾਰਾ ਨੂੰ ਬੇਨਤੀ ਕੀਤੀ ਗਈ ਕਿ ਉਹ ਬਿਜਲੀ ਚੋਰੀ ਨਾ ਕਰਨ ਅਤੇ ਆਪਣੇ ਬਕਾਇਆ ਬਿੱਲ ਸਮੇਂ ਸਿਰ ਜਮਾ ਕਰਵਾਉਣ ।

Related posts

Leave a Reply