ਸ਼ਿਵ ਸੈਨਾ ਭਾਰਤੀ ਦੀ ਪੰਜਾਬ ਪ੍ਰਧਾਨ ਅੰਕਿਤ ਅਗਰਵਾਲ ਦੀ ਪ੍ਰਧਾਨਗੀ ‘ਚ ਹੋਈ ਮੀਟਿੰਗ

ਬਟਾਲਾ 22 ਜੂਨ (ਸੰਜੀਵ ਨਈਅਰ.ਅਵਿਨਾਸ ) : ਸ਼ਿਵ ਸੈਨਾ ਭਾਰਤੀ ਦੀ ਇਕ ਵਿਸ਼ੇਸ਼ ਬੈਠਕ ਪਿੰਡ ਲੋਗੌਂ ਵਾਲ ਖੁਰਦ ਕੁਲਮੀਤ ਸਿੰਘ ਦੇ ਘਰ ਵਿਖੇ ਪੰਜਾਬ ਸੰਗਠਨ ਮੰਤਰੀ ਅਮਰੀਕ ਸਿੰਘ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿੱਚ ਪੰਜਾਬ ਪ੍ਰਧਾਨ ਅੰਕਿਤ ਅਗਰਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।ਉਹਨਾਂ ਦੇ ਨਾਲ ਮਾਝਾ ਜੌਨ ਪ੍ਰਧਾਨ ਰਜਿੰਦਰ ਸੰਧੂ ਮੁਨੀਸ਼ ਕੁਮਾਰ ਅਮਨ ਦੀਨ ਮੁਹੰਮਦ ਸਲਮਾਨ ਸਿੰਘ ਵੀ ਸ਼ਾਮਲ ਹੋਏ।

ਇਸ ਮੌਕੇ ਤੇ ਕੁਲਦੀਪ ਰਾਜ ਵਿਨੋਦ ਮਸੀਹ ਰੋਹਿਤ ਨਿਸ਼ਾਨ ਰਣਜੀਤ ਕੁਮਾਰ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ਪੰਜਾਬ ਪ੍ਰਧਾਨ ਅੰਕਿਤ ਅਗਰਵਾਲ ਨੇ ਕਿਹਾ ਕੀ ਸ਼ਿਵ ਸੈਨਾ ਭਾਰਤੀ ਸ਼ਹਿਰ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਜਲਦੀ ਤੋਂ ਜਲਦੀ ਪ੍ਰਧਾਨ ਬਣਾ ਕੇ ਭਾਰੀ ਮਾਤਰਾ ਵਿੱਚ ਨਵੇਂ ਮੇਂਬਰ ਬਣਾਏ ਜਾਣਗੇ ਸ਼ਿਵ ਸੈਨਾ ਭਾਰਤੀ ਦੀ ਵਿਚਾਰਧਾਰਾ ਤੋ ਜਾਣੂ ਕਰਵਾਇਆ ਇਸ ਮੌਕੇ ਤੇ ਮਨਪ੍ਰੀਤ ਸਿੰਘ ਸਰਬਜੀਤ ਸਿੰਘ ਮਨਪ੍ਰੀਤ ਸਿੰਘ ਦਵਾਨੀਵਾਲ ਹਾਜਰ ਸਨ

Related posts

Leave a Reply