ਲੌਕਡਾਊਨ ਹੋਣ ਤੋਂ ਲੈ ਕੇ 1.29 ਲੱਖ ਨਵੇਂ ਮਰੀਜ਼ ਨਸ਼ਾ ਛੱਡਣ ਦੇ ਇਲਾਜ ਲਈ ਅੱਗੇ ਆਏ : ਚੇਅਰਮੈਨ ਅਮਰਦੀਪ ਚੀਮਾ

ਨਸ਼ਾ ਛੁਡਾਊ ਪੋ੍ਰਗਰਾਮ ਦੇ ਸੈਂਟਰਲ ਆਨਲਾਈਨ ਪੋਰਟਲ ਸਿਸਟਮ ’ਤੇ 5.44 ਲੱਖ ਮਰੀਜ਼ ਰਜਿਸਟਰ ਹੋਏ

ਬਟਾਲਾ, 22 ਜੂਨ ( ਸੰਜੀਵ ਨਈਅਰ, ਅਵਿਨਾਸ਼ ) – ਲਾਕਡਾਊਨ/ਕਰਫਿਊ ਦੀ ਮਿਆਦ ਦੇ ਦੌਰਾਨ ਨਸ਼ਾ ਛੱਡਣ ਲਈ ਇਲਾਜ ਵਾਸਤੇ ਅੱਗੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। 23 ਮਾਰਚ, 2020 ਤੋਂ ਸੂਬੇ ਭਰ ਵਿੱਚ ਤਕਰੀਬਨ 1.29 ਲੱਖ ਨਵੇਂ ਮਰੀਜ਼ ਇਲਾਜ ਲਈ ਅੱਗੇ ਆਏ ਹਨ ਅਤੇ ਹੁਣ ਤੱਕ ਨਸ਼ਾ ਛੁਡਾਊ ਪ੍ਰੋਗਰਾਮ ਦੇ ਸੈਂਟਰਲ ਆਨਲਾਈਨ ਪੋਰਟਲ ਸਿਸਟਮ ’ਤੇ 5.44 ਲੱਖ ਤੋਂ ਵੱਧ ਮਰੀਜ਼ ਰਜਿਸਟਰਡ ਹੋਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੁਣੌਤੀ ਭਰੇ ਸਮੇਂ ਦੌਰਾਨ ਨਸ਼ਾ ਪੀੜਤਾਂ ਲਈ ਵੱਡੀ ਰਾਹਤ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸਰਕਾਰ ਓਟ ਕਲੀਨਿਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਰਾਹੀਂ ਮਰੀਜ਼ਾਂ ਨੂੰ ਨਸ਼ਾ ਛੱਡਣ ਸਬੰਧੀ ਇਲਾਜ ਸੇਵਾਵਾਂ ਪ੍ਰਦਾਨ ਕਰ ਰਹੀ ਹੈ।

ਉਨਾਂ ਕਿਹਾ ਕਿ ਤਾਲਾਬੰਦੀ ਅਤੇ ਕਰਫਿਊ ਦੇ ਸਮੇਂ ਦੌਰਾਨ ਸਰਕਾਰ ਨੇ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਹਨ ਜਿਸ ਤਹਿਤ ਇਲਾਜ ਅਤੇ ਦੇਖਭਾਲ ਸੇਵਾਵਾਂ ਮੁਹੱਈਆ ਕਰਵਾਉਣ ਹਿੱਤ ਮਰੀਜ਼ਾ ਨੂੰ ਇਕ ਹਫਤੇ ਤੋਂ ਤਿੰਨ ਹਫ਼ਤੇ ਤੱਕ ਦੀ ਦਵਾਈ ਦਿੱਤੀ ਗਈ ਸੀ ਤਾਂ ਜੋ ਲਾਕਡਾਉਨ ਕਾਰਨ ਮਰੀਜ਼ ਨੂੰ ਇਲਾਜ ਸਬੰਧੀ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ।ਪਰ ਲਾਕਡਾਊਨ ਵਿੱਚ ਦਿੱਤੀ ਗਈ ਢਿੱਲ ਦੇ ਬਾਅਦ ਮਰੀਜ਼ਾਂ ਨੂੰ ਕਾਉਂਸਲਿੰਗ ਸਮੇਤ ਵੱਧ ਤੋਂ ਵੱਧ 7 ਦਿਨਾਂ ਦੀ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਉਨਾਂ ਦੀ ਨਸ਼ਿਆਂ ਦੀ ਆਦਤ ਛੁੱਟ ਜਾਵੇ। ਇਹ ਕਦਮ ਇਸ ਲਈ ਉਠਾਏ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਵਾਰ ਵਾਰ ਕੇਂਦਰਾਂ ’ਤੇ ਨਾ ਜਾਣਾ ਪਵੇ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। 

 ਸ. ਚੀਮਾ ਨੇ ਦੱਸਿਆ ਕਿ ਇਨਾਂ ਕੇਂਦਰਾਂ ਵਿਖੇ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਅਤੇ ਇਸ ਦੇ ਰੋਕਥਾਮ ਉਪਾਵਾਂ ਬਾਰੇ ਚੰਗੀ ਤਰਾਂ ਜਾਗਰੂਕ ਕੀਤਾ ਜਾਂਦਾ ਹੈ। ਸਮਾਜਿਕ ਦੂਰੀ ਬਣਾ ਕੇ ਰੱਖੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ ਦੱਸਿਆ ਜਾਂਦਾ ਹੈ ਕਿ ਤੇਜ਼ ਬੁਖਾਰ, ਖੁਸ਼ਕ ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸਥਿਤੀ ਵਿੱਚ ਉਹ ਲਾਜ਼ਮੀ ਤੌਰ ’ਤੇ ਸਿਹਤ ਸੰਸਥਾਵਾਂ ਨੂੰ ਸੂਚਿਤ ਕਰਨ। ਅਜਿਹੇ ਮਰੀਜ਼ਾਂ ਦੀ ਸਬੰਧਤ ਨਸ਼ਾ ਛੁਡਾ  ਕੇਂਦਰਾਂ ਅਤੇ ਓਓਏਟੀ ਕਲੀਨਿਕਾਂ ਵਿੱਚ ਆਉਣ ਦੀ ਸਹੂਲਤ ਵਾਸਤੇ ਜ਼ਿਲਾ ਅਧਿਕਾਰੀਆਂ ਨਾਲ ਸੰਪਰਕ ਬਣਾ ਕੇ ਰੱਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਆਈਸੋਲੇਸ਼ਨ ਵਾਰਡ ਵਿਚਲੇ ਮਰੀਜ਼ਾਂ ਅਤੇ ਇਕਾਂਤਵਾਸ ਕੀਤੇ ਵਿਅਕਤੀਆਂ ਦੀ ਕਾਊਂਸਲਿੰਗ ਕੀਤੀ ਜਾ ਰਹੀ ਹੈ।    

Related posts

Leave a Reply