ਦੁਕਾਨਦਾਰ ਗ੍ਰਾਹਕਾਂ ਨੂੰ ਮੂੰਹ ਢੱਕ ਕੇ ਦੁਕਾਨ ਦੇ ਅੰਦਰ ਆਉਣ ਲਈ ਪ੍ਰੇਰਿਤ ਕਰਨ : ਐੱਸ.ਡੀ.ਐੱਮ ਬਟਾਲਾ


ਬਟਾਲਾ, 8 ਜੂਨ ( ਸੰਜੀਵ ,ਅਵਿਨਾਸ਼ ) : ਮਿਸ਼ਨ ਫਤਿਹ ਤਹਿਤ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਉਪਰਾਲੇ ਲਗਾਤਾਰ ਜਾਰੀ ਹਨ। ਪ੍ਰਸ਼ਾਸਨ ਵਲੋਂ ਲੋਕਾਂ ਨੂੰ ਮਾਸਕ ਪਾਉਣ ਅਤੇ ਸਾਮਾਜਿਕ ਦੂਰੀ ਬਾਰੇ ਸਮੇਂ ਸਮੇਂ ਪ੍ਰੇਰਿਤ ਕੀਤਾ ਜਾ ਰਿਹਾ ਹੈ। ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਬਟਾਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀ ਚਾਹੁੰਦੇ ਹਾਂ ਕਿ ਅਸੀ ਸਾਰੇ ਕਰੋਨਾ ਤੋਂ ਬਚੇ ਰਹੀਏ, ਤਾਂ ਰਾਜ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਾਵਧਾਨੀਆਂ ਦੀ ਲਾਜ਼ਮੀ ਤੌਰ ’ਤੇ ਪਾਲਣਾ ਕੀਤੀ ਜਾਵੇ।

ਉਨਾਂ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਨਤਕ ਥਾਵਾਂ ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਹੈ ਅਤੇ ਥੁੱਕਣ ਦੀ ਮਨਾਹੀ ਹੈ, ਜਿਸਦੇ ਲਈ ਹਰੇਕ ਨਾਗਰਿਕ ਦਾ ਸਹਿਯੋਗ ਜਰੂਰੀ ਹੈ।ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਨੇ ਮਾਸਕ ਨਹੀਂ ਪਾਇਆ ਤਾਂ 500 ਰੁਪਏ, ਘਰ ਵਿੱਚ ਇਕਾਂਤਵਾਸ ਸਮੇਂ ਜੇਕਰ ਕੋਈ ਉਲੰਘਨਾ ਕਰਦਾ ਹੈ ਤਾਂ 2000 ਰੁਪਏ ਅਤੇ ਜੇਕਰ ਕੋਈ ਪਬਲਿਕ ਥਾਵਾਂ ਤੇ ਥੁੱਕਦਾ ਹੈ ਤਾਂ ਉਸ ਨੂੰ 500 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਉਹਨਾ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਵਿੱਚ ਭੀੜ ਇਕੱਠੀ ਨਾ ਕਰਨ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਉਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਦੁਕਾਨਾਂ ਦੇ ਅੰਦਰ ਆਉਣ ਵਾਲੇ ਗ੍ਰਾਹਕਾਂ ਦੇ ਲਈ ਸੈਨੇਟਾਈਜ਼ਰ ਦਾ ਵੀ ਇੰਤਜਾਮ ਕੀਤਾ ਜਾਵੇ ਅਤੇ ਗ੍ਰਾਹਕਾਂ ਨੂੰ ਮੂੰਹ ਢੱਕ ਹੀ ਦੁਕਾਨ ਦੇ ਅੰਦਰ ਆਉਣ ਲਈ ਪ੍ਰੇਰਿਤ ਕੀਤਾ ਜਾਵੇ।

ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਰ ਵਿਅਕਤੀ ਨੂੰ ਘਰ ਤੋਂ ਬਾਹਰ ਜਾਣਾ ਲੱਗਿਆਂ ਤਿੰਨ ਪਰਤਾਂ ਵਾਲੇ ਮਾਸਕ ਜਾਂ ਸੂਤੀ ਕੱਪੜੇ ਦੇ ਬਣੇ ਮਾਸਕ ਦੀ ਵਰਤੋਂ ਕਰਨੀ ਲਾਜ਼ਮੀ ਹੈ। ਉਨਾਂ ਦੱਸਿਆ ਕਿ ਮਾਸਕ ਨੂੰ ਵਾਰ ਵਾਰ ਹੱਥ ਲਗਾਉਣਾ ਵੀ ਖਤਰਨਾਕ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਸਮੇਂ ਕਿਸੇ ਕੋਲ ਮਾਸਕ ਉਪਲਬਧ ਨਹੀਂ ਹੈ ਤਾਂ ਰੁਮਾਲ, ਦੁਪੱਟਾ, ਪਰਨਾ ਜਾਂ ਸਟੌਲ ਨਾਲ ਮੂੰਹ ਅਤੇ ਨੱਕ ਨੂੰ ਢੱਕਣ ਲਈ ਵਰਤ ਸਕਦੇ ਹਨ।

Related posts

Leave a Reply