30 ਜੂਨ ਤੋਂ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਕੇ 10 ਫੀਸਦੀ ਰਿਬੇਟ ਹਾਸਲ ਕਰੋ : ਕਮਿਸ਼ਨਰ ਨਗਰ ਨਿਗਮ

ਬਟਾਲਾ, 9 ਜੂਨ ( ਅਵਿਨਾਸ਼ , ਸੰਜੀਵ ਨਈਅਰ ) – ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮ੍ਹਾਂ ਕਰਾਉਣ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਨੰਬਰ 1433 ਮਿਤੀ 18-5-2020 ਰਾਂਹੀ ਸਮੇਂ ਸਿਰ ਪ੍ਰਾਪਰਟੀ ਟੈਕਸ ਜਮਾਂ ਕਰਾਉਣ ਵਾਲਿਆਂ ਨੂੰ ਛੋਟ ਦੇਣ ਦਾ ਫੈਸਲਾ ਲਿਆ ਹੈ।ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਜੋ ਵਿਅਕਤੀ ਮਿਤੀ 30 ਜੂਨ 2020 ਤੋਂ ਪਹਿਲਾਂ ਆਪਣਾ ਪ੍ਰਾਪਰਟੀ ਟੈਕਸ ਅਤੇ ਪੁਰਾਣਾ ਹਾਊਸ ਟੈਕਸ ਜਮ੍ਹਾਂ ਕਰਵਾਏਗਾ ਉਸਨੂੰ 10 ਫੀਸਦੀ ਰਿਬੇਟ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਮਿਤੀ 30 ਜੂਨ 2020 ਤੋਂ ਬਾਅਦ ਟੈਕਸ ਜਮਾਂ ਕਰਾਏਗਾ ਉਸਨੂੰ ਕਿਸੇ ਕਿਸਮ ਦੀ ਰਿਬੇਟ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਜੋ ਵਿਅਕਤੀ ਆਪਣਾ ਟੈਕਸ ਮਿਤੀ 30 ਸਤੰਬਰ 2020 ਤੱਕ ਜਮਾਂ ਨਹੀਂ ਕਰਾਉਂਦਾ ਤਾਂ ਉਸਨੂੰ 20 ਫੀਸਦੀ ਪੈਨੇਲਟੀ ਅਤੇ 18 ਫੀਸਦੀ ਵਿਆਜ ਸਮੇਤ ਟੈਕਸ ਜਮਾਂ ਕਰਾਉਣਾ ਪਵੇਗਾ।ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਰਕਾਰ ਵਲੋਂ ਮਿਤੀ 30 ਜੂਨ 2020 ਤੱਕ ਵਿਆਜ਼ ਅਤੇ ਜੁਰਮਾਨੇ ਦੀ ਦਿਤੀ ਗਈ ਮੁਆਫੀ ਦਾ ਲਾਭ ਉਠਾਉਣ ਅਤੇ ਮਿਥੇ ਸਮੇਂ ਤੱਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਾ ਕੇ 10 ਫੀਸਦੀ ਟੈਕਸ  ਰਿਬੇਟ ਹਾਸਲ ਕਰਨ।

Related posts

Leave a Reply