ਸਰਚ ਅਭਿਆਨ ਦੌਰਾਨ ਛੱਪੜ ਚੋਂ ਮਿਲੀਆਂ 100 ਬੋਤਲਾਂ ਨਜਾਇਜ ਸ਼ਰਾਬ ਅਤੇ 7 ਕੈਨ ਅਲਕੋਹਲ

ਸਰਚ ਅਭਿਆਨ ਦੌਰਾਨ ਛੱਪੜ ਚੋਂ ਮਿਲੀਆਂ 100 ਬੋਤਲਾਂ ਨਜਾਇਜ ਸ਼ਰਾਬ ਅਤੇ 7 ਕੈਨ ਅਲਕੋਹਲ

ਬਟਾਲਾ 11 ਜੁੁਲਾਈ( ਅਵਿਨਾਸ਼, ਸੰਜੀਵ) : ਇਥੋਂ ਦੇ ਨਜ਼ਦੀਕੀ ਪਿੰਡ ਸ਼ਾਮਪੁਰਾ ਵਿੱਚ ਪੁਲਿਸ ਵੱਲੋਂ ਸਰਚ ਅਭਿਆਨ ਤੇ ਇੱਕ ਛੱਪੜ ਵਿਚੋਂ ਭਾਰੀ ਮਾਤਰਾ ਵਿਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾ ਕੇ ਛੱਪੜ ਦੇ ਗੰਦੇ ਪਾਣੀ ਵਿੱਚ ਤਲਾਸ਼ੀ ਅਭਿਆਨ ਚਲਾਇਆ।

ਇਸ ਦੌਰਾਨ ਭਾਰੀ ਮਾਤਰਾ ਵਿਚ ਅਲਕੋਹਲ ਅਤੇ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਪੰਜਾਬ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਮੰਤਵ ਨਾਲ ਨਸ਼ਿਆਂ ਦੇ ਧੰਦੇ ਨੂੰ ਠੱਲ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ।

ਮਾਨਯੋਗ ਐੱਸ ਐੱਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ ਤੇ ਸੁਰਿੰਦਰ ਸਿੰਘ ਅਤੇ ਐਕਸਾਈਜ਼ ਪਾਰਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੂਰ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਸ਼ਾਮਪੁਰਾ ਦੇ ਛੱਪੜ ਵਿੱਚ ਸਰਚ ਅਭਿਆਨ ਦੌਰਾਨ 7 ਕੈਨ ਅਲਕੋਹਲ ਅਤੇ 100 ਬੋਤਲ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਥਾਣਾ ਕਿਲਾ ਲਾਲ ਸਿੰਘ ਵਿਖੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੌਕੇ ਤੇ ਟੀਮ ਵਿਚ ਮੈਡਮ ਹਰਜੀਤ ਕੌਰ, ਨਰਿੰਦਰਪਾਲ ਅਤੇ ਸਰਕਲ ਇੰਚਾਰਜ ਪੰਮਾ ਰਿਆਲੀ ਆਦਿ ਹਾਜਰ ਸਨ।

Related posts

Leave a Reply