ਵਿਧੀ ਅਗਰਵਾਲ ਨੇ ਆਈ.ਸੀ.ਐਸ.ਈ 10 ਵੀਂ ਬੋਰਡ ਦੀ ਪ੍ਰੀਖਿਆ ‘ਚ ਮਾਰੀਆਂ ਮੱਲ੍ਹਾਂ

ਵਿਧੀ ਅਗਰਵਾਲ ਨੇ ਆਈ.ਸੀ.ਐਸ.ਈ 10 ਵੀਂ ਬੋਰਡ ਦੀ ਪ੍ਰੀਖਿਆ ‘ਚ ਮਾਰੀਆਂ ਮੱਲ੍ਹਾਂ

ਆਈ.ਪੀ.ਐਸ ਅਫਸਰ ਬਣਨਾ ਚਾਹੁੰਦੀ ਹੈ ਵਿਧੀ ਅਗਰਵਾਲ

ਬਟਾਲਾ,11 ਜੁਲਾਈ (ਸੰਜੀਵ ਨਈਅਰ,ਅਵਿਨਾਸ਼) : ਬਟਾਲਾ ਦੇ ਨਾਮਵਰ ਸੰਤ ਫਰਾਂਸਿਸ ਸਕੂਲ ਦੀ ਹੋਣਹਾਰ ਵਿਦਿਆਰਥਣ ਵਿਧੀ ਅਗਰਵਾਲ ਪੁੱਤਰੀ ਰਾਜੇਸ਼ ਅਗਰਵਾਲ ਵਾਸੀ ਭੰਡਾਰੀ ਮੁਹੱਲਾ ਮਾਨਿਕ ਚੌਂਕ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਪ੍ਰੀਖਿਆ ਦੇ ਨਤੀਜਿਆਂ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਚਮਕਾਇਆ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਵਿਧੀ ਅਗਰਵਾਲ ਦੇ ਪਿਤਾ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਉਹਨਾਂ ਦੀ ਧੀ ਹਰ ਸਾਲ ਆਪਣੀ ਕਲਾਸ ਵਿਚੋਂ ਪਹਿਲੇ ਨੰਬਰ ’ਤੇ ਆਉਂਦੀ ਹੈ ਅਤੇ ਇਸ ਵਾਰ ਆਈ.ਸੀ.ਐਸ.ਈ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿਚੋਂ ਵਿਧੀ ਨੇ 94 ਪ੍ਰਤੀਸ਼ਤ ਅੰਕ ਲੈ ਕੇ ਸਾਡਾ ਮਾਣ ਹੋਰ ਵਧਾਇਆ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਵਿਧੀ ਅਗਰਵਾਲ ਨੇ ਕਿਹਾ ਕਿ ਉਸ ਨੂੰ ਆਪਣੀ ਇਸ ਪ੍ਰਾਪਤੀ ’ਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਵਿਧੀ ਅਗਰਵਾਲ ਨੇ ਦੱਸਿਆ ਕਿ ਉਸ ਦੀ ਜਿੰਦਗੀ ਦਾ ਮਕਸਦ ਹੈ ਕਿ ਉਹ ਇਸੇ ਤਰ੍ਹਾਂ ਪੜਾਈ ਕਰਕੇ ਆਈ.ਪੀ.ਐਸ ਅਫਸਰ ਬਣਨਾ ਚਾਹੁੰਦੀ ਹੈ ਤਾਂ ਜੋ ਆਪਣੇ ਮਾਤਾ-ਪਿਤਾ ਦਾ ਨਾਮ ਹੋਰ ਰੋਸ਼ਨ ਕਰ ਸਕੇ।

Related posts

Leave a Reply