ਬਾਬਾ ਸ੍ਰੀ ਚੰਦ ਮਹਾਰਾਜ ਐਨ ਜੀ ਓ ਵਲੋਂ ਕਿਸ ਦੇ ਸਹਿਯੋਗ ਨਾਲ ਕਰਵਾਇਆ ਲੋੜਵੰਦ ਲੜਕੀ ਦਾ ਵਿਆਹ ਜਾਣੋ……

ਬਾਬਾ ਸ੍ਰੀ ਚੰਦ ਮਹਾਰਾਜ ਐਨ ਜੀ ਓ ਵਲੋਂ ਕਿਸ ਦੇ ਸਹਿਯੋਗ ਨਾਲ ਕਰਵਾਇਆ ਲੋੜਵੰਦ ਲੜਕੀ ਦਾ ਵਿਆਹ ਜਾਣੋ……

ਬਟਾਲਾ/ਸ੍ਰੀ ਹਰਗੋਬਿੰਦ ਪੁਰ ( ਅਵਿਨਾਸ਼, ਸੰਜੀਵ ਨਈਅਰ ) : ਪਿੰਡ ਦਕੋਹਾ ਜਿਲ੍ਹਾ ਗੁਰਦਾਸਪੁਰ ਵਿੱਚ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਐਨ ਜੀ ਓ ਦੇ ਸੇਵਾਦਾਰਾਂ ਵਲੋਂ ਹਰਪ੍ਰੀਤ ਸਿੰਘ ਹੈਪੀ ਯੂ  ਐੱਸ ਏ ਦੇ ਸਹਿਯੋਗ ਨਾਲ ਇਕ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ ਇਕੱਤਰ ਕੀਤੀ ਜਾਣਕਾਰੀ ਅਨੁਸਾਰ  ਗੁਰਜੰਟ ਸਿੰਘ ਵਾਸੀ ਦਕੋਹਾ ਜਿਸਦੀ ਪਰਿਵਾਰਕ ਹਾਲਤ ਠੀਕ ਨਹੀਂ ਸੀ ਉਸਨੇ ਐਨ ਜੀ ਓ ਦੀ ਟੀਮ ਮਿੱਠਾਪੁਰ ਨੂੰ ਕਿਹਾ ਜਿਸਤੇ ਖੈਹਿਰਾ ਸਿੰਘ. ਨਛੱਤਰ ਸਿੰਘ. ਨੇ ਸਾਰੇ ਵਿਆਹ ਦੀ ਜਿੰਮੇਵਾਰੀ ਨਿਭਾਉਣ ਦਾ ਵਾਅਦਾ ਕੀਤਾ ਅਤੇ ਅੱਜ ਹਰਪ੍ਰੀਤ ਸਿੰਘ ਹੈਪੀ ਯੂ ਐੱਸ ਏ ਦੇ ਸਹਿਯੋਗ ਨਾਲ ਐਨ ਜੀ ਓ ਮਿੱਠਾਪੁਰ ਦੇ ਸੇਵਾਦਾਰਾਂ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਜੋਤੀ ਦਾ ਵਿਆਹ ਕਰਵਾਇਆ ਗਿਆ ਇਸ ਮੌਕੇ ਜਸਪਾਲ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ ਮੁਖਤਾਰ ਸਿੰਘ,  ਕੰਵਲਜੀਤ ਸਿੰਘ. ਸੰਤੋਖ ਸਿੰਘ,  ਆਦਿ ਹਾਜਰ ਸਨ

Related posts

Leave a Reply