ਨਵਤੇਜ ਗੁੱਗੂ ਦੀ ਜ਼ਮਾਨਤ ਹੋਣ ਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ

ਨਵਤੇਜ ਗੁੱਗੂ ਦੀ ਜ਼ਮਾਨਤ ਹੋਣ ਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ

ਬਿਨਾਂ ਭੇਦ-ਭਾਵ ਦੇ ਕਮਿਊਨਟੀ ਚੈਰੀਟੇਬਲ ਹਸਪਤਾਲ ‘ਚ ਕੀਤਾ ਜਾਂਦਾ ਹੈ ਗਰੀਬ ਲੋਕਾਂ ਦਾ ਮੁਫ਼ਤ ਇਲਾਜ : ਸ਼ਿਵ ਸੈਨਾ‌

ਬਟਾਲਾ 16 ਜੁਲਾਈ (ਸੰਜੀਵ ਨਈਅਰ ਅਵਿਨਾਸ਼) : ਮਾਨਯੋਗ ਅਦਾਲਤ ਤੋਂ ਜ਼ਮਾਨਤ ਹੋਣ ਤੋਂ ਬਾਅਦ ਹਿਊਮੈਨਟੀਜ਼ ਚੈਰੀਟੇਬਲ ਹਸਪਤਾਲ ਦੇ ਮੁੱਖ ਪ੍ਰਬੰਧਕ ਨਵਤੇਜ ਸਿੰਘ ਗੁੱਗੂ ਰਿਹਾ ਹੋ ਕੇ ਆਪਣੇ ਸ਼ਹਿਰ ਬਟਾਲਾ ਰਾਤ 8 ਵਜੇ ਪਹੁੰਚੇ। ਜਮਾਨਤ ਹੁਣ ਤੇ ਉਹਨਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਲੋਕਾਂ ਨੇ ਹਾਰ ਪਾ ਕੇ ਗੁੱਗੂ ਦਾ ਸਵਾਗਤ ਕੀਤਾ। ਸ਼ਿਵ ਸੈਨਾ ਨੇਤਾ ਕਮਲ ਵਰਮਾ, ਨਰੇਸ਼ ਫੌਜੀ ਅਤੇ ਲੋਕ ਇਨਸਾਫ ਪਾਰਟੀ ਦੇ ਨੇਤਾ ਨੇ ਕਿਹਾ ਹੈ ਕਿ ਸੱਚ ਹਮੇਸ਼ਾ ਤਾਕਤਵਰ ਹੁੰਦਾ ਹੈ।

ਗੁੱਗੂ ਬਿਨਾਂ ਭੇਦਭਾਵ ਅਤੇ ਲਾਲਚ ਦੇ ਇਨਸਾਨੀਅਤ ਦੀ ਸੇਵਾ ਕਰ ਰਿਹਾ ਹੈ। ਹਿਉਮੈਨੀਟੀ ਚੈਰੀਟੇਬਲ ਹਸਪਤਾਲ ਹਸਪਤਾਲ ਖੁੱਲ੍ਹਣ ਨਾਲ ਇਲਾਜ ਦੇ ਨਾਂ ਤੇ ਮੋਟੀਆਂ ਰਕਮਾਂ ਹੜੱਪਣ ਵਾਲੇ ਹਸਪਤਾਲਾਂ ਦਾ ਕਾਰੋਬਾਰ ਠੱਪ ਹੋ ਰਿਹਾ ਹੈ। ਇਹ ਸਭ ਕੁਝ ਰਾਜਨੀਤੀ ਦਬਾਅ ਕਰਕੇ ਨਵਤੇਜ ਗੁੱਗੂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਚੈਰੀਟੇਬਲ ਹਸਪਤਾਲ ਦੁਬਾਰਾ ਸ਼ੁਰੂ ਕੀਤਾ ਜਾਵੇ ਤਾਂ ਜੋ ਗਰੀਬ ਲੋਕ ਇਲਾਜ ਕਰਾ ਸਕਣ ।

Related posts

Leave a Reply