ਬਟਾਲਾ, 31 ਅਗਸਤ ( ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ) – ਅਮਰੀਕ ਸਿੰਘ ਪੁੱਤਰ ਚੰਨਣ ਸਿੰਘ ਕੌਮ ਜੱਟ ਵਾਸੀ ਭਗਵਾਨਪੁਰ ਨੇ ਐਸ.ਐਚ.ਓ ਅਵਤਾਰ ਸਿੰਘ ਥਾਣਾ ਕੋਟਲੀ ਸੂਰਤ ਮੱਲੀ ਪਾਸ ਬਿਆਨ ਦਿੱਤਾ ਕਿ ਮਿਤੀ 30 ਅਗਸਤ ਨੂੰ ਪਿੰਡ ਵਿੱਚ ਸ਼ਗਨ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਵਕਤ ਕਰੀਬ 6-30 ਵਜੇ ਸ਼ਾਮ ਜਦ ਉਹ ਸਮੇਤ ਆਪਣੀ ਪਤਨੀ ਗੁਰਦੀਸ਼ ਕੌਰ, ਲੜਕਾ ਗੁਰਮੇਜ ਸਿਘ ਉਰਫ ਪੱਪੀ, ਭਤੀਜ ਨੂੰਹ ਅੰਮ੍ਰਿਤ ਕੌਰ ਆਪਣੇ ਘਰ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸੀ, ਕਾਰ ਭਤੀਜ ਨੂੰਹ ਚਲਾ ਰਹੀ ਸੀ।ਜਦ ਉਹ ਪਿੰਡ ਦੀ ਐਸ.ਪੀ ਡੇਅਰੀ ਦੇ ਨੇੜਿਉ ਘਰ ਵਾਲੇ ਪਾਸੇ ਨੂੰ ਮੁੜਨ ਲੱਗੇ ਤਾਂ ਪਿੰਡ ਦਰਗਾਬਾਦ ਸਾਈਡ ਤੋਂ 02 ਕਾਰਾ ਜਿਸ ਵਿੱਚ ਇੱਕ ਆਲਟੋ ਕਾਰ ਅਤੇ ਇੱਕ ਸਵਿਫਟ ਕਾਰ ਆਈਆਂ ਤੇ ਉਨ੍ਹਾਂ ਦੀ ਗੱਡੀ ਦੇ ਨੇੜੇ ਆ ਕੇ ਰੋਕ ਦਿੱਤੀਆਂ, ਜਿਸ ਵਿੱਚੋ 06 ਨੌਜਵਾਨ ਉਤਰ ਆਏ, ਜਿੰਨ੍ਹਾਂ ਵਿੱਚੋਂ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ ਥਾਣਾ ਕਾਹਨੂੰਵਾਨ, ਉਸ ਦੇ ਲੜਕੇ ਗੁਰਮੇਜ ਸਿੰਘ ਪੱਪੀ ਨੂੰ ਗਾਲੀ ਗਲੋਚ ਕਰਨ ਲੱਗ ਪਿਆ ਤੇ ਬਲਕਾਰ ਸਿੰਘ ਦੇ ਦੂਸਰੇ ਸਾਥੀ ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾ ਵੱਲੋਂ ਲਲਕਾਰਾ ਮਾਰਨ ਤੇ ਇੰਨ੍ਹਾਂ ਦੇ ਸਾਥੀ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਟਾਲਾ ਅਤੇ ਸੁਰਿੰਦਰ ਸਿਘ ਪੁੱਤਰ ਬਲਬੀਰ ਸਿਘ ਵਾਸੀ ਮੱਲੀਆਂ ਵਾਲਾ ਨੇ ਆਪਣੇ ਬੇਸਬਾਲ ਉਨ੍ਹਾਂ ਦੀ ਕਾਰ ਪਰ ਮਾਰਨੇ ਸੁਰੂ ਕਰ ਦਿੱਤੇ, ਤਾਂ ਉਸ ਵਕਤ ਇੰਨਾ ਦੇ ਸਾਥੀ ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ, ਅੰਮ੍ਰਿਤਸਰ ਨੇ ਆਪਣੀ ਡੱਬ ਵਿੱਚੋ ਪਿਸਤੋਲ ਕੱਢ ਕੇ ਮੁਦੱਈ ਦੇ ਲੜਕੇ ਗੁਰਮੇਜ ਸਿੰਘ ਵੱਲ ਸਿੱਧੀ ਗੋਲੀ ਮਾਰ ਦਿੱਤੀ।ਜਿਸ ਨਾਲ ਗੁਰਮੇਜ ਸਿੰਘ ਜਮੀਨ ਤੇ ਡਿੱਗ ਪਿਆ ਤੇ ਇਹ ਸਾਰੇ ਦੋਸੀ ਕਾਰਾ ਵਿੱਚ ਬੈਠ ਕੇ ਭੱਜ ਗਏ, ਉਸ ਵਕਤ ਇੰਨ੍ਹਾਂ ਦੇ ਛੇਵੇ ਸਾਥੀ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰਾ ਨੇ ਬਲਜੀਤ ਸਿੰਘ ਪਾਸੋ ਪਿਸਤੋਲ ਫੜ ਕੇ ਮੁਦੱਈ ਵੱਲ ਫਾਇਰ ਕੀਤੇ ਤੇ ਫਾਇਰ ਕਰਦੇ ਮੌਕਾ ਤੋਂ ਸਾਰੇ ਜਾਣੇ ਭੱਜ ਗਏ। ਅਮਰੀਕ ਸਿੰਘ ਉਕਤ ਬਿਆਨ ਪਰ ਥਾਣਾ ਕੋਟਲੀ ਸੂਰਤ ਮੱਲੀਆਂ ਮੁਕੱਦਮਾ ਨੰਬਰ 78 ਮਿਤੀ 31.08.2020 ਜੁਰਮ 302,148,149 ਭ:ਦ, 25,27-54-59 ਅਸਲਾ ਐਕਟ ਤੁਰੰਤ ਦਰਜ ਰਜਿਸਟਰ ਕੀਤਾ ਗਿਆ।
ਰਛਪਾਲ ਸਿੰਘ, ਐਸ.ਐਸ.ਪੀ ਬਟਾਲਾ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਲਾ ਨੋਟਿਸ ਵਿੱਚ ਆਉਣ ਤੇ ਤੁਰੰਤ ਮੌਕੇ ਦਾ ਜਾਇਜਾ ਲਿਆ, ਪੁਲਿਸ ਕੰਟਰੋਲ ਰੂਮ ਦੇ ਰਾਹੀ ਸਖਤ ਨਾਕਾਬੰਦੀਆਂ ਸ਼ੁਰੂ ਕਰਵਾਈਆਂ ਗਈਆਂ ਅਤੇ ਇਸ ਸਬੰਧ ਵਿੱਚ ਜਗਬਿੰਦਰ ਸਿੰਘ, ਐਸ.ਪੀ, ਪੀ.ਬੀ.ਆਈ ਦੀ ਸੁਪਰਵੀਜ਼ਨ ਅਧੀਨ ਸ਼੍ਰੀ ਗੁਰਿੰਦਰਬੀਰ ਸਿੰਘ, ਡੀ.ਐਸ.ਪੀ ਡਿਟੈਕਟਿਵ ਬਟਾਲਾ, ਸ਼੍ਰੀ ਸੁਰਿੰਦਰਪਾਲ ਸਿੰਘ, ਡੀ.ਐਸ.ਪੀ, ਡੇਰਾ ਬਾਬਾ ਨਾਨਕ ਦੀ ਨਿਗਰਾਨੀ ਹੇਠ ਐਸ.ਐਚ.ਓ ਕੋਟਲੀ ਸੂਰਤ ਮੱਲੀਆਂ,ਡੇਰਾ ਬਾਬਾ ਨਾਨਕ, ਕਿਲਾ ਲਾਲ ਸਿੰਘ ਅਤੇ ਹੋਰ ਪੁਲਿਸ ਪਾਰਟੀਆਂ ਦੀ ਮਦਦ ਨਾਲ ਦੋਸੀਆਂ ਦੀ ਭਾਲ ਸ਼ੁਰੂ ਕੀਤੀ, ਜਿੰਨ੍ਹਾਂ ਨੂੰ ਐਸ.ਐਚ.ਓ ਅਵਤਾਰ ਸਿੰਘ ਵੱਲੋਂ ਪੁੱਲ ਡਰੇਨ ਲੁਕਮਾਨੀਆਂ ਤੋਂ ਮਿਤੀ 31 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਮੌਕਾ ਵਾਰਦਾਤ ਸਮੇਂ ਵਰਤੇ ਗਏ ਪਿਸਟਲ 32 ਬੋਰ ਸਮੇਤ 02 ਰੌਦ ਜਿੰਦਾ ਅਤੇ 02 ਰੌਦ ਖੋਲ ਸਮੇਤ ਆਲਟੋ ਕਾਰ ਨੰਬਰੀ ਪੀ.ਬੀ 02-ਬੀ.ਜੈੱਡ-6538 ਅਤੇ ਸਵਿਫਟ ਕਾਰ ਨੰਬਰੀ ਪੀ.ਬੀ 02-ਡੀ.ਕਿਓੂ-2639 ਬ੍ਰਾਂਮਦ ਕੀਤੇ ਗਏ ਹਨ। ਤਫਤੀਸ਼ ਦੌਰਾਨ ਪਾਇਆ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਾਜਮਾਂ ਵਿੱਚੋ ਸਿਮਰਤ ਸਿੰਘ ਪੁੱਤਰ ਕੁਲਦੀਪ ਸਿੰਘ ਘਰੇਲੂ ਕੰਮ ਕਰਦਾ ਹੈ, ਜਦ ਕਿ ਬਾਕੀ ਮੁਲਜਮ ਮਹਿਕਮਾ ਪੁਲਿਸ ਵਿੱਚ ਵੱਖ ਵੱਖ ਤਾਇਨਾਤ ਹਨ। ਮੁਕੱਦਮਾ ਵਿੱਚ ਐਸ.ਪੀ ਪੀ.ਬੀ.ਆਈ ਦੀ ਸੁਪਰਵੀਜ਼ਨ ਅਧੀਨ ਤਫਤੀਸ਼ ਕੀਤੀ ਜਾ ਰਹੀ ਹੈ।
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
EDITOR
CANADIAN DOABA TIMES
Email: editor@doabatimes.com
Mob:. 98146-40032 whtsapp