ਸੇਵਾ ਕੇਂਦਰਾਂ ਵਿਚ ਕਰੋਨਾ ਮਹਾਮਾਰੀ ਤੋਂ ਬਚਾਉ ਲਈ ਨਿਯਮਾਂ ਦੀ ਪਾਲਣਾ ਯਕੀਨੀ ਹੋਵੇ

ਗੁਰਦਾਸਪੁਰ 14 ਸਤੰਬਰ ( ਅਸ਼ਵਨੀ ) : ਕਰੋਨਾ ਮਹਾਮਾਰੀ ਦੇ ਖਤਰੇ ਤੋਂ ਲੋਕਾਂ ਨੂੰ ਬਚਾਉਣ ਲਈ ਭਾਂਵੇ ਬਹੁਤ ਸਾਰੇ ਅਧਿਕਾਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿਚ ਲੱਗੇ ਹੋਏ ਹਨ ਪਰ ਫੇਰ ਵੀ ਅਜਿਹਾ ਕੁਝ ਨਜ਼ਰੀਂ ਪੈ ਜਾਂਦਾ ਹੈ ਜਿਸ ਤੋਂ ਲੋਕਾਂ ਦੀ ਲਾਪਰਵਾਹੀ ਅਤੇ ਅਧਿਕਾਰੀਆ ਦੀ ਨਜ਼ਰ-ਅੰਦਾਜ਼ੀ ਕਾਰਨ ਖਤਰਾ ਪੈਦਾ ਹੋ ਸਕਦਾ ਹੈ।

ਅਜਿਹਾ ਹੀ ਮਾਮਲਾ ਅੱਜ ਗੁਰਦਾਸਪੁਰ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਚੱਲ ਰਹੇ ਸੇਵਾ ਕੇਂਦਰ ਵਿਚ ਦੇਖਣ ਨੂੰ ਮਿਲਿਆ ਸੇਵਾ ਕੇਂਦਰ ਵਿਚ ਰੋਜ਼ਾਨਾ ਸੈਂਕੜੇ ਲੋਕ ਆਪੋ ਆਪਣੇ ਕੰਮਾਂ ਲਈ ਜਾਂਦੇ ਹਨ ਸੇਵਾ ਕੇਂਦਰ ਵਿਚ ਦਾਖਲ ਹੋਣ ਸਮੇਂ ਕਿਸੇ ਦੀ ਥਰਮਲ ਸਕੈਨਿੰਗ ਨਹੀਂ ਕੀਤੀ ਜਾ ਰਹੀ ਸੀ ਸੇਵਾ ਕੇਂਦਰ ਦੇ ਅੰਦਰ ਸਮਾਜਿਕ ਦੁਰੀ ਦਾ ਕੋਈ ਪਾਲਣ ਨਹੀਂ ਹੋ ਰਿਹਾ ਸੀ ਭਾਂਵੇ ਸੇਵਾ ਕੇਂਦਰ ਦੇ ਅੰਦਰ ਲਾਲ ਰੰਗ ਦੀਆ ਲਾਈਨਾ ਲੱਗਾ ਕੇ ਮਾਰਕਿੰਗ ਕੀਤੀ ਹੋਈ ਹੈ ਪਰ ਇਸ ਦੀ ਪਾਲਣਾ ਕਰਾੳੇਣ ਵਾਲਾ ਕੋਈ ਨਜ਼ਰ ਨਹੀਂ ਆਇਆ।

ਹੱਦ ਤਾਂ ਉਸ ਸਮੇਂ ਹੁੰਦੀ ਹੈ ਜਦੋਂ ਬਿਨੈਕਾਰ ਨੂੰ ਮੁੰਹ ਤੋਂ ਮਾਸਕ ਹਟਾ ਕੇ ਫੋਟੋ ਕਰਾੳੇਣ ਲਈ ਕਿਹਾ ਜਾਂਦਾ ਹੈ ਤਾਂ ਇਸ ਤਰਾਂ ਕਰਨ ਨਾਲ ਸਮਾਜਿਕ ਦੂਰੀ ਦੀ ਪਾਲਣਾ ਨਾਂ ਰਹਿਣ ਕਾਰਨ ਕਰੋਨਾ ਦੀ ਲਾਗ ਲੱਗ ਜਾਣ ਦਾ ਖਤਰਾ ਵੱਧ ਜਾਣ ਦਾ ਖਤਰਾ ਵੱਧ ਜਾਂਦਾ ਹੈ।

  ਸਰਕਾਰ ਵੱਲੋਂ ਸੇਵਾ ਕੇਂਦਰਾਂ ਲੋਕਾਂ ਦੀ ਭੀੜ ਘਟਾਉਣ ਲਈ ਇਹਨਾਂ ਦਾ ਸਮਾਂ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਕੀਤਾ ਗਿਆ ਹੈ ਪਰ ਇਸ ਦੇ ਨਾਲ ਸਟਾਫ਼ ਨੂੰ ਦੋ ਸ਼ਿਫ਼ਟਾਂ ਵਿਚ ਹਾਜ਼ਰ ਆਉਣ ਲਈ ਹੁਕਮ ਦੇਣ ਕਾਰਨ ਅੱਧੇ ਕਾਂਉਟਰ ਬੰਦ ਹੋ ਗਏ ਹਨ ਜਿਸ ਕਾਰਨ ਸੇਵਾ ਕੇਂਦਰਾਂ ਵਿਚ ਲੋਕਾਂ ਦੀ ਭੀੜ ਘਟਣ ਦੀ ਬਜਾਏ ਵੱਧ ਗਈ ਹੈ।

 ਸੇਵਾ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਦੀ ਮੰਗ ਹੈ ਕਿ ਸੇਵਾ ਕੇਂਦਰਾਂ ਵਿਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਦੀ ਸਕੈਨਿੰਗ ਹੋਣੀ ਚਾਹੀਦੀ ਹੈ,ਮਾਸਕ ਅਤੇ ਸਮਾਜਿਕ ਦੂਰੀ ਦੀ ਪਾਲਨਾ ਯਕੀਨੀ ਕੀਤੀ ਜਾਣੀ ਚਾਹੀਦੀ ਹੈ।

Related posts

Leave a Reply