ਬੀਐਡ ਅਧਿਆਪਕ ਫ਼ਰੰਟ ਬਲਾਕ ਗੜ੍ਹਦੀਵਾਲਾ ਵੱਲੋਂ ਪੇ ਕਮਿਸ਼ਨ ਅੱਗੇ ਪਾਉਣ ਦੀ ਲੇਟਰ ਦੀਆਂ ਕਾਪੀਆਂ ਸਾੜੀਆਂ


ਗੜ੍ਹਦੀਵਾਲਾ 23 ਜਨਵਰੀ(ਚੌਧਰੀ) : ਬੀਐਡ ਅਧਿਆਪਕ ਫ਼ਰੰਟ ਬਲਾਕ ਗੜ੍ਹਦੀਵਾਲਾ ਦੇ ਪ੍ਰਧਾਨ ਸੰਜੀਵ ਧੂਤ ਦੀ ਅਗਵਾਈ ਹੇਠ ਫੈਸ਼ਨ ਪੰਜਾਬ ਸਰਕਾਰ ਵਲੋਂ ਜਾਰੀ ਪੇ ਕਮਿਸ਼ਨ ਦੀ ਟਾਲ ਮਟੋਲ ਕਰਨ ਵਾਲੇ ਲੈਟਰ ਦੀ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸੰਜੀਵ ਧੂਤ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਤੇ ਸਰਕਾਰ ਲਗਾਤਾਰ ਕਰਮਚਾਰੀਆਂ ਨੂੰ ਪੇ ਕਮਿਸ਼ਨ ਦੇਣ ਵਿੱਚ ਟਾਲਾ ਵੱਟ ਰਹੀ ਹੈ ਅਤੇ ਲਗਾਤਾਰ ਇਸ ਨੂੰ ਅੱਗੇ ਪਾਉਣ ਦੀ ਲੇਟਰਸ ਜਾਰੀ ਕਰਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਕਤ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰ ਦੇਣੀ ਚਾਹੀਦੀ ਹੈ। ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਸ ਨੂੰ ਇਸ ਦਾ ਖਾਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਭੁਗਤਣਾ ਪਵੇਗਾ। ਇਸ ਮੌਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਤਿਲਕ ਰਾਜ ਵਿਸੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸੰਜੀਵ ਧੂਤ, ਅਨਿਲ ਭਾਰਤਵਾਜ, ਗੁਰਮੁਖ ਸਿੰਘ ਬਲਾਲਾ, ਪ੍ਰਿੰਸ ,ਸਚਿਨ ਕੁਮਾਰ, ਕਰਮਜੀਤ ਸਿੰਘ ,ਬਬਲੂ,ਜਸਵੀਰ ਬੋਦਲ ਜਸਵਿੰਦਰ ਸਿੰਘ ਜਗਵਿੰਦਰ ਸਿੰਘ ਬਹਾਦਰ ਸਿੰਘ ,ਜਸਵਿੰਦਰ ਸਿੰਘ ਆਦਿ ਹਾਜ਼ਰ ਹੋਏ।

Related posts

Leave a Reply