Latest News: ਹੁਸ਼ਿਆਰਪੁਰ ਦੇ ਇੱਕ ਦਲਿਤ ਨੌਜਵਾਨ ਇੰਦਰਜੀਤ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਤੋਂ ਬਾਅਦ ਰੋਸ ਵਜੋਂ ਅੱਜ ਲਾਸ਼ ਨੂੰ ਨਲੋਈਆਂ ਚੌਂਕ ਵਿੱਚ ਰੱਖ ਕੇ ਬਸਪਾ ਨੇ ਪੰਜਾਬ ਸਰਕਾਰ ਦਾ ਸਿਆਪਾ ਕੀਤਾ

ਹੁਸ਼ਿਆਰਪੁਰ ਦੇ ਇੱਕ ਦਲਿਤ ਨੌਜਵਾਨ ਇੰਦਰਜੀਤ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਤੋਂ ਬਾਅਦ ਰੋਸ ਵਜੋਂ ਅੱਜ ਲਾਸ਼ ਨੂੰ ਨਲੋਈਆਂ ਚੌਂਕ ਵਿੱਚ ਰੱਖ ਕੇ ਬਸਪਾ ਨੇ ਪੰਜਾਬ ਸਰਕਾਰ ਦਾ ਸਿਆਪਾ ਕੀਤਾ ਗਿਆ

ਹੁਸ਼ਿਆਰਪੁਰ (ਆਦੇਸ਼ ) : ਅੰਮ੍ਰਿਤਸਰ ਪੁਲਿਸ ਵਲੋਂ ਸਲਵਾੜਾ ਮੁਹੱਲਾ (ਹੁਸ਼ਿਆਰਪੁਰ)ਦੇ ਇੱਕ ਦਲਿਤ ਨੌਜਵਾਨ ਇੰਦਰਜੀਤ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਮਲੇ ਨੂੰ ਰਫਾ ਦਫਾ ਕਰਨ ਲਈ ਮੁਕਾਬਲਾ ਹੋਣ ਦੀ ਝੂਠੀ FIR ਦਰਜ ਕਰਨ ਦੀ ਕੋਝੀ ਹਰਕਤ ਕੀਤੀ ਗਈ। ਜਿਸਦੇ ਰੋਸ ਵਜੋਂ ਅੱਜ ਲਾਸ਼ ਨੂੰ ਨਲੋਈਆਂ ਚੌਂਕ ਵਿੱਚ ਰੱਖ ਕੇ ਪੰਜਾਬ ਸਰਕਾਰ ਦਾ ਸਿਆਪਾ ਕੀਤਾ ਗਿਆ ਜਿਸਦੀ ਅਗਵਾਈ ਪੰਜਾਬ ਬਸਪਾ ਦੇ ਜਨਰਲ ਸਕੱਤਰ ਭਗਵਾਨ ਸਿੰਘ ਚੌਹਾਨ ਨੇ ਕੀਤੀ.

ਉਨ੍ਹਾਂ ਦੇ ਨਾਲ ਸਰਵ ਸ੍ਰੀ ਗੁਰਲਾਲ ਸੈਲਾ, ਐਡ. ਰਣਜੀਤ ਸਿੰਘ, ਮਹਿੰਦਰ ਸਿੰਘ ਸੰਧਰ, ਸੁਖਦੇਵ ਬਿੱਟਾ, ਪਵਨ ਕੁਮਾਰ ਅਤੇ ਓੰਕਾਰ ਸਿੰਘ ਸਮੇਤ ਸੈਂਕੜੇ ਲੋਗ ਹਾਜਰ ਸਨ। ਪ੍ਰਸ਼ਾਸਨ ਵੱਲੋਂ ADC (D) ਹਰਬੀਰ ਸਿੰਘ ਨੇ ਲਾਸ਼ ਦਾ ਸੰਸਕਾਰ ਕਰਨ ਦੀ ਅਪੀਲ ਕੀਤੀ ਜਿਸਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਭਗਵਾਨ ਸਿੰਘ ਚੌਹਾਨ ਅਤੇ ਸਾਥੀਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਲਈ 50-50 ਲੱਖ ਰੁਪਏ ਦੀਆਂ ਦੋ ਐਫ.ਡੀ.ਅਤੇ ਵਿਧਵਾ ਲਈ ਸਰਕਾਰੀ ਨੌਕਰੀ ਦਾ ਤੁਰੰਤ ਐਲਾਨ ਅਤੇ ਦੋਸ਼ੀਆਂ ਨੂੰ ਕਤਲ ਦੀ ਧਾਰਾ ਥੱਲੇ ਗ੍ਰਿਫ਼ਤਾਰ ਕਰਕੇ ਸਖਤ ਸਜਾ ਦਾ ਪ੍ਰਬੰਧ ਕੀਤਾ ਜਾਵੇ ।

Related posts

Leave a Reply