ਵੱਡੀ ਖ਼ਬਰ : ਆਦਮਪੁਰ ਥਾਣੇ ਅਧੀਨ ਪੈਂਦੇ ਕਾਲੜਾ ਵਿਖੇ UCO BANK ਚ ਡਾਕਾ ਮਾਰਨ ਵਿੱਚ ਸ਼ਾਮਿਲ ਜੀਤਾ ਗ੍ਰਿਫ਼ਤਾਰ

ਗੜ੍ਹਦੀਵਾਲਾ /ਹੁਸ਼ਿਆਰਪੁਰ / ਜਲੰਧਰ (ਚੌਧਰੀ ) :
ਇਕ ਦੋਸ਼ੀ ਸੁਰਜੀਤ ਸਿੰਘ ਜੀਤਾ ਨਿਵਾਸੀ ਆਦਮਵਾਲ ਨੂੰ 4 ਦਿਨ ਪਹਿਲਾਂ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਕਾਲੜਾ ਵਿਖੇ ਯੂਕੋ ਬੈਂਕ ਵਿਖੇ ਵਾਪਰੀ ਇਕ ਵੱਡੀ ਘਟਨਾ ਦਾ ਪਤਾ ਲਗਾਉਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਸੰਬੰਧੀ ਐੱਸ. ਐਸ.ਪੀ. ਡਾ: ਸੰਦੀਪ ਕੁਮਾਰ ਗਰਗ ਅੱਜ ਨੂੰ ਪ੍ਰੈਸ ਕਾਨਫਰੰਸ ਕਰ ਸਕਦੇ ਹਨ।
ਜਾਣਕਾਰੀ ਅਨੁਸਾਰ ਮੁਲਜ਼ਮ ਜੋ ਕਿ ਯੂਕੋ ਬੈਂਕ ਵਾਰਦਾਤ ਵਿੱਚ ਸ਼ਾਮਲ ਹਨ, ਪਹਿਲਾਂ ਹੀ ਹੁਸ਼ਿਆਰਪੁਰ ਦੇ ਇੱਕ ਬੈਂਕ ਅਤੇ ਹੋਰ ਥਾਵਾਂ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
ਫੜੇ ਗਏ ਮੁਲਜ਼ਮ ਦਾ ਨਾਮ ਸੁਰਜੀਤ ਸਿੰਘ ਜੀਤਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਸੀਆਈਏ ਸਟਾਫ ਰਕਮ ਬਰਾਮਦ ਕਰਨ ਲਈ ਅਤੇ ਦੂਜੇ ਦੋਸ਼ੀਆਂ ਤੱਕ ਪਹੁੰਚਣ ਲਈ ਤਫਤੀਸ਼ ਕਰ ਰਹੀ ਹੈ।
ਐੱਸ. ਐਸ.ਪੀ. ਡਾ: ਸੰਦੀਪ ਕੁਮਾਰ ਗਰਗ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡਕੈਤੀ ਦੇ ਮੁੱਖ ਮਾਸਟਰ ਮਾਈਂਡ ਸੁਰਜੀਤ ਸਿੰਘ ਜੀਤਾ ਨਿਵਾਸੀ ਆਦਮਵਾਲ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 39,500 ਰੁਪਏ ਤੇ ਵਾਰਦਾਤ ਵਿਚ ਵਰਤੀ ਗਈ ਐਕਟਿਵਾ ਬਰਾਮਦ ਕਰ ਲਈ ਗਈ ਹੈ। ਓਨਾ ਕਿਹਾ ਕਿ ਜੀਤਾ ਪਹਿਲਾਂ ਡਰਾਈਵਰ ਹੁੰਦਾ ਸੀ ਤੇ ਹੁਣ ਹੁਸ਼ਿਆਰਪੁਰ ਚ ਢਾਬਾ ਚਲਾ ਰਿਹਾ ਸੀ। ਓਨਾ ਦੱਸਿਆ ਕਿ ਉਸਦੇ ਗਿਰੋਹ ਚ ਸਤਨਾਮ ਸਿੰਘ ਸੱਤਾ ਨਿਵਾਸੀ ਹਰਿਆਣਾ ਜ਼ਿਲਾ ਹੁਸ਼ਿਆਰਪੁਰ , ਸੁਖਵਿੰਦਰ ਸਿੰਘ ਸੁੱਖਾ ਨਿਵਾਸੀ ਨਿਵਾਸੀ ਹਰਿਆਣਾ ਜ਼ਿਲਾ ਹੁਸ਼ਿਆਰਪੁਰ, ਗੁਰਵਿੰਦਰ ਗਿਣਦਾ ਨਿਵਾਸੀ ਲੁਧਿਆਣਾ ਥਾਣਾ ਦਸੁਆ , ਸੁਨੀਲ ਦੱਤ ਵਾਸੀ ਘੁਗਿਆਲ ਜ਼ਿਲਾ ਹੁਸ਼ਿਆਰਪੁਰ ਸ਼ਾਮਿਲ ਹਨ। ਓਨਾ ਦਸਿਆ ਕਿ ਇਹ ਗੈਂਗ ਹੋਰਨਾਂ ਬੈਂਕਾਂ ਦੀ ਰੇਕੀ ਕਰਕੇ ਓਨਾ ਨੂੰ ਲੁੱਟਣ ਦੀ ਫ਼ਿਰਾਕ ਚ ਸੀ।

Related posts

Leave a Reply