21 ਅਗਸਤ ਨੂੰ 11 ਵਜੇ ਹੋਵੇ ਜਿਲਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਅਤੇ ਪਾਰਕਿੰਗ ਨੂੰ ਠੇਕੇ ਤੇ ਦਿੱਤੇ ਜਾਣ ਦੀ ਬੋਲੀ

ਪਠਾਨਕੋਟ,17 ਅਗਸਤ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ / ਜਸ਼ਨੂਰ ) : 21 ਅਗਸਤ ਨੂੰ ਸਵੇਰੇ 11 ਵਜੇ ਜਿਲਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਅਤੇ ਪਾਰਕਿੰਗ ਨੂੰ ਠੇਕੇ ਤੇ ਦਿੱਤੇ ਜਾਣ ਦੀ ਬੋਲੀ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰੀਮਤੀ ਨਿਧੀ ਕੁਮੁਦ ਬਾਂਬਾ ਪੀ.ਸੀ.ਐਸ. ਸਹਾਇਕ ਕਮਿਸ਼ਨਰ(ਜ) ਨੇ ਦਿੱਤੀ। ਉਨਾਂ ਦੱਸਿਆ ਕਿ ਵਿੱਤੀ ਸਾਲ 2020-21 ਲਈ ਮਿਤੀ 1 ਸਤੰਬਰ 2020 ਤੋਂ 31 ਮਾਰਚ 2021 ਲਈ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਚਲ ਰਹੀ ਕੰਟੀਨ ਅਤੇ ਪਾਰਕਿੰਗ ਦਾ ਠੇਕਾ ਖੁੱਲੀ ਬੋਲੀ ਰਾਹੀਂ ਦਿੱਤਾ ਜਾਣਾ ਹੈ, ਜੋ ਉਪਰੋਕਤ ਮਿਤੀ ਅਤੇ ਸਮੇਂ ਅਨੁਸਾਰ ਕਰਵਾਈ ਜਾਏਗੀ। ਉਨਾਂ ਦੱਸਿਆ ਕਿ ਬੋਲੀ ਦੀਆਂ ਸਰਤਾਂ ਸਬੰਧੀ ਜਾਣਕਾਰੀ ਜਿਲਾ ਨਾਜਰ ਸ਼ਾਖਾ , ਕਮਰਾਂ ਨੰਬਰ 109 ਦਫਤਰ ਡਿਪਟੀ ਕਮਿਸ਼ਨਰ ਤੋਂ 20 ਅਗਸਤ 2020 ਤੱਕ ਪ੍ਰਾਪਤ ਕੀਤੀ ਜਾ ਸਕਦੀ ਹੈ। 

Related posts

Leave a Reply