BREAKING NEWS: 3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ, 9 ਚਾਂਦੀ ਦੇ ਭਾਂਡੇ, ਲਗਭਗ 100 ਕੁਇੰਟਲ ਸੁੱਕੀ ਲੱਕੜ ਤੇ 100 ਲੱਕੜ ਦੀਆਂ ਕਿਸ਼ਤੀਆਂ ਜ਼ਬਤ READ MO

3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ, 9 ਚਾਂਦੀ ਦੇ ਭਾਂਡੇ, ਲਗਭਗ 100 ਕੁਇੰਟਲ ਸੁੱਕੀ ਲੱਕੜ ਤੇ 100 ਲੱਕੜ ਦੀਆਂ ਕਿਸ਼ਤੀਆਂ ਜ਼ਬਤ

ਆਬਕਾਰੀ ਵਿਭਾਗ ਫਿਰੋਜ਼ਪੁਰ ਤੇ ਤਰਨਤਾਰਨ ਦੀਆਂ ਸਾਂਝੀਆਂ ਟੀਮਾਂ ਨੇ ਬਿਆਸ ਅਤੇ ਸਤਲੁਜ ਦੇ ਮਿਲਨ ਸਥਲ ਹਰੀਕੇ ਵਿੱਚ ਛਾਪਾ ਮਾਰ ਕੇ ਕੀਤੀ ਵੱਡੀ ਕਾਰਵਾਈ

 

ਫਿਰੋਜ਼ਪੁਰ 20 ਸਤੰਬਰ 2020 (CDT NEWS)
            ਆਬਕਾਰੀ ਵਿਭਾਗ ਫਿਰੋਜ਼ਪੁਰ ਅਤੇ ਤਰਨਤਾਰਨ ਦੀਆਂ ਟੀਮਾਂ ਨੇ ਸਾਂਝੇ ਤੌਰ ਤੇ ਨਸ਼ੇ ਦੇ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਦੌਰਾਨ 3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ ਅਤੇ 9 ਚਾਂਦੀ ਦੇ ਭਾਂਡੇ ਬਰਾਮਦ ਕੀਤੇ।


ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਨੇ ਦੱਸਿਆ ਕਿ ਆਬਕਾਰੀ ਵਿਭਾਗ ਤੇ ਪੁਿਲਸ ਵਿਭਾਗ ਦੀਆਂ ਟੀਮਾਂ ਵੱਲੋਂ ਹਰੀਕੇ ਖੇਤਰ ਵਿੱਚ ਸਤਲੁਜ ਅਤੇ ਬਿਆਸ ਦਰਿਆ ਦੇ ਮਿਲਨ ਸਥਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਾਂਝੇ ਤੌਰ ਤੇ ਤਲਾਸੀ ਅਭਿਆਨ ਚਲਾਇਆ ਗਿਆ।

 ਇਸ ਦੌਰਾਨ 3 ਲੱਖ ਲੀਟਰ ਲਾਹਨ, ਚਾਲੂ ਭੱਠੀ, 100 ਤਰਪਾਲਾਂ, 15 ਲੋਹੇ ਦੇ ਡਰੰਮ, 9 ਚਾਂਦੀ ਦੇ ਭਾਂਡੇ, ਲਗਭਗ 100 ਕੁਇੰਟਲ ਸੁੱਕੀ ਲੱਕੜ ਤੇ 100 ਲੱਕੜ ਦੀਆਂ ਕਿਸ਼ਤੀਆਂ ਜ਼ਬਤ ਕੀਤੀਆਂ ਗਈਆਂ।  ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਈਟੀਓ ਆਬਕਾਰੀ ਕਰਮਬੀਰ ਸਿੰਘ ਮਾਹਲਾ ਦੀ ਅਗਵਾਈ ਹੇਠ ਚਲਾਈ ਗਈ, ਉਨ੍ਹਾਂ ਦੇ ਨਾਲ ਡੀ.ਐੱਸ.ਪੀ ਅਪ੍ਰੇਸਨ ਤਰਨਤਾਰਨ ਇਕਬਾਲ ਸਿੰਘ ਸਮੇਤ ਪੁਲਿਸ ਵਿਭਾਗ ਦੀ ਟੀਮ ਵੀ ਮੌਜੂਦ ਸੀ।


            ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਅਤੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸਅਿਾ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਦਾ ਕੰਮ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਹਰੀਕੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ।

 
 

Related posts

Leave a Reply