ਵੱਡਾ ਉਪਰਾਲਾ.. ਬਾਬਾ ਦੀਪ ਸਿੰਘ ਸੇਵਾ ਦਲ ਵਲੋਂ 9 ਮਹੀਨੇ ਤੋਂ ਲਾਪਤਾ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ

ਉਕਤ ਵਿਅਕਤੀ ਲਾਵਾਰਿਸ ਮਿਲਣ ਤੋਂ ਬਾਅਦ ਸੁਸਾਇਟੀ ਵੱਲੋਂ ਇਸਦਾ ਕਰਵਾਇਆ ਗਿਆ ਸੀ ਇਲਾਜ : ਮਨਜੋਤ ਤਲਵੰਡੀ

ਗੜ੍ਹਦੀਵਾਲਾ 5 ਅਕਤੂਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਪਿੰਡ ਬਾਹਗਾ ਵਿਖੇ ਗੁਰ ਆਸਰਾ ਸੇਵਾ ਘਰ ਚਲਾਇਆ ਜਾ ਰਿਹਾ ਹੈ।ਜਿੱਥੇ ਕਿ ਲਾਵਾਰਿਸ ,ਮੰਦਬੁੱਧੀ ,ਬੇਸਹਾਰਾ ਲੋਕਾਂ ਦੀ ਦੇਖਭਾਲ ਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਅੱਜ ਇੱਕ ਹੋਰ ਉਪਰਾਲਾ ਸੁਸਾਇਟੀ ਵੱਲੋਂ ਕੀਤਾ ਗਿਆ। ਸੁਸਾਇਟੀ ਵੱਲੋਂ ਪਰਿਵਾਰ ਨਾਲੋਂ 9 ਮਹੀਨੇ ਪਹਿਲਾਂ ਵਿਛੜੇ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਜੋ ਕਿ ਅੱਜ ਤੋਂ 9 ਮਹੀਨੇ ਪਹਿਲਾਂ ਦਿਮਾਗੀ ਹਾਲਤ ਖਰਾਬ ਹੋਣ ਕਰਕੇ ਬਿਹਾਰ ਜ਼ਿਲ੍ਹਾ ਛੱਪੜਾ ਪਿੰਡ ਬਸਹੀ ਤੋਂ ਰੇਲ ਗੱਡੀ ਵਿੱਚ ਬੈਠ ਕੇ ਪੰਜਾਬ ਆ ਗਿਆ ਅਤੇੇ ਮੁਕੇਰੀਆਂ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਸੀ।

ਉੱਥੇ ਮੁਕੇਰੀਆਂ ਥਾਣੇ ਦੇ ਏਐੱਸਆਈ ਜਸਪਾਲ ਸਿੰਘ ਨੂੰ ਲਾਵਾਰਿਸ ਹਾਲਤ ਵਿਚ ਮਿਲਿਆ ਸੀ।ਉਸ ਉਪਰੰਤ ਮੁਕੇਰੀਆਂ ਥਾਣੇ ਵੱਲੋਂ ਸੇਵਾ ਸੁਸਾਇਟੀ ਨਾਲ ਸੰਪਰਕ ਕੀਤਾ ਗਿਆ ਅਤੇ ਭੁਪਿੰਦਰ ਪਾਂਡੇ ਨੂੰ ਗੁਰ ਆਸਰਾ ਸੇਵਾ ਬਾਹਗਾ ਘਰ ਵਿੱਚ ਛੱਡ ਗਏ।ਸੇਵਾ ਘਰ ਵਿੱਚ ਭੁਪਿੰਦਰ ਪਾਂਡੇ ਦੀ ਦੇਖ ਭਾਲ ਕੀਤੀ ਗਈ ਤੇ ਉਸ ਦਾ ਇਲਾਜ ਸੁਸਾਇਟੀ ਵਲੋਂ ਟਾਂਡਾ ਦੇ ਵੇਵਸ ਹਸਪਤਾਲ ਵਿੱਚ ਕਰਵਾਇਆ ਗਿਆ। ਹੁਣ ਉਸ ਦੀ ਹਾਲਤ ਜਦ ਠੀਕ ਹੋ ਗਈ ਤਾਂ ਉਸ ਨੇ ਆਪਣੇ ਘਰ ਦਾ ਪਤਾ ਦੱਸਿਆ ਅਤੇ ਸੁਸਾਇਟੀ ਵੱਲੋਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ।

ਅੱਜ ਭੁਪਿੰਦਰ ਪਾਂਡੇ ਨੂੰ ਉਸ ਦਾ ਭਰਾ ਰਣਜੀਤ ਪਾਂਡੇ ਲੈਣ ਲਈ ਗੁਰ ਆਸਰਾ ਸੇਵਾ ਘਰ ਵਿੱਚ ਪਹੁੰਚੇ।ਪਰਿਵਾਰ ਵੱਲੋਂ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ,ਪ੍ਰਸ਼ੋਤਮ ਸਿੰਘ ਬਾਹਗਾ,ਮਨਿੰਦਰ ਸਿੰਘ,ਜਸਵਿੰਦਰ ਸਿੰਘ, ਵਿਸ਼ਾਲ,ਨੀਰਜ ਸਿੰਘ,ਬਲਜੀਤ ਸਿੰਘ ਆਦਿ ਸੁਸਾਇਟੀ ਦੇ ਸੇਵਾਦਾਰ ਹਾਜ਼ਰ ਸਨ।

Related posts

Leave a Reply