ਵੱਡਾ ਉਪਰਾਲਾ..ਢੋਲੋਵਾਲ ਦੇ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਵਲੋਂ ਟਿੱਕਰੀ ਮੋਰਚੇ ਤੇ ਇੱਕ ਲੱਖ ਰੁਪਏ ਦਾ ਯੋਗਦਾਨ

(ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੂੰ ਇੱਕ ਲੱਖ ਰੁਪਏ ਸੌਂਪ ਦੇ ਹੋਏ ਸਰਪੰਚ ਗੁਰਸ਼ਮਿੰਦਰ ਸਿੰਘ ਰੰਮੀ ਅਤੇ ਹੋਰ)
 
ਗੜ੍ਹਦੀਵਾਲਾ 28 ਜਨਵਰੀ(CHOUDHARY) : ਪਿਛਲੇ ਦਿਨਾਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਖੇ ਟਿੱਕਰੀ ਮੋਰਚੇ ਤੇ ਡਟੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਤੇ ਉਹਨਾਂ ਦੀ ਟੀਮ ਜਿਹਨਾਂ ਨੇ ਪਿਛਲੇ 43/44 ਦਿਨਾਂ ਤੋਂ ਲਗਾਤਾਰ ਸੰਗਤ ਲਈ ਪ੍ਰਸ਼ਾਦਿਆਂ ਦਾ ਲੰਗਰ ਲਗਾਇਆ ਹੋਇਆ ਹੈ ਨੂੰ ਪਿੰਡ ਢੋਲੋਵਾਲ ਦੇ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਵਲੋਂ ਇੱਕ ਲੱਖ ਰੁਪਏ ਦਾ ਯੋਗਦਾਨ ਦੇ ਕੇ ਜਿੱਥੇ ਉਹਨਾਂ ਸੁਸਾਇਟੀ ਦਾ ਹੌਸਲਾ ਵਧਾਇਆ ਹੈ ਓਥੇ ਆਪਣੀ ਕਿਰਤ ਤੇ ਮਿਹਨਤ ਚੋਂ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਆਪਣਾ ਵੱਡਾ ਹਿੱਸਾ ਪਾਇਆ ਗਿਆ। ਇੱਥੇ ਜਿਕਰਯੋਗ ਹੈ ਕਿ ਉਨਾਂ ਵਲੋਂ ਪਾਣੀ ਦੀ ਘਾਟ ਪੂਰੀ ਕਰਨ ਲਈ 500000 ਰੁਪਏ ਦੀਆਂ ਪਾਣੀ ਦੀਆਂ ਪੇਟੀਆਂ ਤੇ ਲੰਗਰ ਲਈ ਟੀਨਾ ਪਾਉਣ ਲਈ 500000 ਰੁਪਏ ਵੀ ਦਿਤੇ ਗਏ ਹਨ। ਇਸ ਮੌਕੇ ਸੁਸਾਇਟੀ ਪ੍ਰਧਾਨ ਸਰਦਾਰ ਮਨਜੋਤ ਸਿੰਘ ਤਲਵੰਡੀ ਵਲੋਂ ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਨਿਸ਼ਕਾਮ ਸੇਵਾ ਦੇ ਲਈ ਯੋਗਦਾਨ ਦੇਣ ਵਾਲਿਆਂ ਵਿਚ ਸੁਰਜੀਤ ਸਿੰਘ ਕਾਲਕੱਟ, ਤਰਲੋਕ ਸਿੰਘ,ਦਲਜੀਤ ਸਿੰਘ,ਦਾਰਾ ਸਿੰਘ,ਅੰਮ੍ਰਿਤਪਾਲ ਸਿੰਘ ਸੋਢੀ ਕਨੇਡਾ, ਬੱਲਾ ਜਰਮਨੀ, ਸੀਤਾ ਯੂ ਐਸ ਏ,ਰਾਣਾ ਜਰਮਨੀ,ਅਵਤਾਰ ਸਿੰਘ, ਅਰਵਿੰਦਰਪਾਲ ਸਿੰਘ,ਜਗਜੀਤ ਸਿੰਘ, ਰਣਜੀਤ ਸਿੰਘ,ਬਲਦੇਵ ਸਿੰਘ ਦੇਬੀ, ਬਲਵਿੰਦਰ  ਸਿੰਘ, ਹਰਮੇਸ਼, ਆਦਿ ਸਨ। 

Related posts

Leave a Reply