EDITORIAL NEWS UPDATE : ਪੰਜਾਬ ਦੇ ਤਹਿਸੀਲਦਾਰਾਂ ਵੱਲੋਂ ਕੱਲ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ, ਅੱਜ ਹੋ ਸਕਦਾ ਅਹਿਮ ਫੈਸਲਾ

ਚੰਡੀਗੜ੍ਹ, 23 ਜੁਲਾਈ : ਪੰਜਾਬ ਦੇ ਤਹਿਸੀਲਦਾਰਾਂ ਵੱਲੋਂ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਪਰ ਜਾਣਕਾਰੀ ਅਨੁਸਾਰ ਕੁੱਝ ਸੀਨੀਅਰ IAS ਤੇ PCS ਅਧਿਕਾਰੀਆਂ ਤੇ ਕੁੱਝ ਸੂਝਵਾਨ ਆਪ ਲੀਡਰਾਂ ਵਲੋਂ ਪੰਜਾਬ ਚ ਵਧ ਰਹੇ ਹੜਾਂ ਦੇ ਖ਼ਤਰੇ ਦੇ ਮੱਦੇਨਜ਼ਰ ਦੇਰ ਰਾਤ ਤੋਂ ਹੀ ਪੰਜਾਬ ਰੈਵੇਨਿਊ ਅਫ਼ਸਰ Association ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। 

ਸੂਤਰਾਂ ਅਨੁਸਾਰ ਅੱਜ ਇਸ ਮਸਲੇ ਦਾ ਹੱਲ ਹੋਣ ਦੀ ਪੂਰੀ ਸੰਭਾਵਨਾ ਹੈ। 

ਗੌਰਤਲਬ ਹੈ ਕਿ ਆਪ ਦੇ ਕੁੱਝ ਐੱਮ ਐੱਲ ਏ ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਦੇ ਅਫ਼ਸਰਾਂ ਤੇ ਕਰਮਚਾਰੀਆਂ ਦਾ ਚੈਕਿੰਗ ਬਹਾਨੇ ਮੀਡਿਆ ਟ੍ਰਾਯਲ ਕਰਦੇ ਹਨ ਜੋ ਕਿ ਓਹਨਾ ਦੇ ਅਧਿਕਾਰ ਖੇਤਰ ਚ ਨਹੀਂ ਆਉਂਦਾ , ਉਹ ਕਿਸੇ ਸਰਕਾਰੀ ਅਦਾਰੇ ਚ Visit ਤਾਂ ਕਰ ਸਕਦੇ ਹਨ ਪਰ ਗ਼ਲਤੀ ਪਾਏ ਜਾਂ ਤੇ ਉਹ ਸੰਬੰਧਿਤ ਡਾਇਰੇਕਟਰ ਜਾਂ ਓਹਨਾ ਦੇ ਚੀਫ਼ ਸੈਕਟਰੀ ਨੂੰ ਕਾਰਵਾਈ ਲਈ ਲਿਖ ਸਕਦੇ ਹਨ ਨਾ ਕਿ ਓਹਨਾ ਦੇ ਕੰਮ ਚ ਦਖ਼ਲਅੰਦਾਜ਼ੀ ਕਰ ਸਕਦੇ ਹਨ ਤੇ  ਨਾ ਹੀ ਕਿਸੇ ਸਰਕਾਰੀ ਅਫ਼ਸਰ ਦਾ ਮੀਡਿਆ ਟ੍ਰਾਯਲ ਕਰ ਸਕਦੇ ਹਨ । 

ਮੁੱਖ ਮੰਤਰੀ ਪੰਜਾਬ ਨੂੰ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੀਡਿਆ ਟ੍ਰਾਯਲ ਵਿਧਾਇਕਾਂ ਨੂੰ ਆਪਣੇ ਪ੍ਰੋਟੋਕਾਲ ਚ ਰਹਿਣ ਦੀ ਤਾੜਨਾ ਕਰਨੀ ਚਾਹੀਦੀ ਹੈ।  ਨਹੀਂ ਤਾ ਇਕ ਦਿਨ ਇਹ ਮੀਡਿਆ ਟ੍ਰਾਯਲ ਵਿਧਾਇਕ ਓਹਨਾ ਲਈ ਕਿਸੇ ਦਿਨ ਗੰਭੀਰ ਸਮਸਿਆ ਖੜੀ ਕਰ ਦੇਣਗੇ ਜੋ ਓਹਨਾ ਲਈ ਵੀ ਸੰਭਾਲਣੀ ਮੁਸ਼ਕਿਲ ਹੋ ਜਾਵੇਗੀ। 

CDT NEWS

EDITOR ADESH PARMINDER SINGH

 

 

Related posts

Leave a Reply