BIG NEWS : ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਕੱਲ ਪਹਿਲੀ ਮਈ ਤੋਂ ਜ਼ਿਲੇ ਅੰਦਰ ਸਵੇਰੇ 7 ਵਜੇ ਤੋਂ 11 ਵਜੇ ਤਕ ਦਿਨ ਵਾਰ/ਰੁਟੇਸ਼ਨਵਾਈਜ਼ ਦੁਕਾਨਾਂ ਖੋਲ•ਣ ਦੀ ਹਦਾਇਤਾਂ ਤਹਿਤ ਰਾਹਤ April 30, 2020May 1, 2020 Adesh Parminder Singh ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਕੱਲ ਪਹਿਲੀ ਮਈ ਤੋਂ ਜ਼ਿਲੇ ਅੰਦਰ ਸਵੇਰੇ 7 ਵਜੇ ਤੋਂ 11 ਵਜੇ ਤਕ ਦਿਨ ਵਾਰ/ਰੁਟੇਸ਼ਨਵਾਈਜ਼ ਦੁਕਾਨਾਂ ਖੋਲ•ਣ ਦੀ ਹਦਾਇਤਾਂ ਤਹਿਤ ਰਾਹਤਗੁਰਦਾਸਪੁਰ, 30 ਅਪ੍ਰੈਲ (ASHWANI ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 24 ਅਪ੍ਰੈਲ 2020 ਨੂੰ ਲਾਕਡਾਊਨ ਦੋਰਾਨ ਦੁਕਾਨਾਂ ਖੋਲ•ਣ ਵਿਚ ਦਿੱਤੀ ਰਾਹਤ ਅਤੇ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਾਈਡਲਾਈਨਜ਼ ਦੇ ਤਹਿਤ ਕੱਲ• ਪਹਿਲੀ ਮਈ ਦਿਨ ਸ਼ੁੱਕਰਵਾਰ ਨੂੰ ਹਦਾਇਤਾਂ ਤਹਿਤ ਜਿਲੇ ਅੰਦਰ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।Punjab shops and commercial establishment act of 1958 Act ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ, ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲਜਾਂ ਤੋਂ ਇਲਾਵਾ ਰਿਹਾਇਸ਼ੀ ਅਤੇ ਮਾਰਕਿਟ ਕੰਪਲੈਕਸ ਵਿਚ ਸਾਰੀਆਂ ਦੁਕਾਨਾਂ, ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸ਼ਲਾਂ ਦੀ ਹੱਦਾਂ ਤੋਂ ਬਾਹਰਵਾਰ ਦੁਕਾਨਾਂ, 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ• ਸਕਦੇ ਹਨ।ਮਾਰਕਿਟ ਕੰਪਲੈਕਸ ਅਤੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਤੋਂ ਇਲਾਵਾ, Punjab shops and commercial establishment act of 1958 act ਤਹਿਤ ਸਾਰੀਆਂ ਦੁਕਾਨਾਂ, ਜਿਸ ਵਿਚ neighbourhood shops and standalone shops ਸ਼ਾਮਿਲ ਹਨ ਅਤੇ ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸਲਾਂ ਦੀ ਹੱਦਾਂ ਦੇ ਅੰਦਰ ਰਿਹਾਇਸ਼ੀ ਕੰਪਲੈਕਸ ਵਿਚਲੀਆਂ ਦੁਕਾਨਾਂ 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ• ਸਕਦੇ ਹਨ।ਉਪਰੋਕਤ ਦੁਕਾਨਾਂ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤਕ ਦਿਨਵਾਰ/ਰੋਟੋਸ਼ਨਵਾਈਜ਼ ਖੁੱਲਣਗੀਆਂ।ਹਫਤੇ ਵਿਚ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਕਰਿਆਨਾ ਅਤੇ ਜਨਰਲ ਪ੍ਰੋਵਿਜ਼ਨ ਸਟੋਰ, ਮੈਡੀਕਲ, ਫਾਰਮੈਸੀ, ਬੇਕਰੀ ਦੁਕਾਨਾਂ, ਡੇਅਰੀ ਪ੍ਰੋਡੱਕਟਸ, ਫਲ ਅਤੇ ਸ਼ਬਜ਼ੀਆਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ, ਬੀਜ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਐਨਕਾਂ ਵਾਲੀਆਂ ਦੁਕਾਨਾਂ, ਕਿਤਾਬਾਂ ਤੇ ਸਟੇਸ਼ਨਰੀ ਵਾਲੀਆਂ ਦੁਕਾਨਾਂ, ਸਾਰੀਆਂ ਤਰਾਂ ਦੀਆਂ ਮੈਕਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਸਾਈਕਲ ਰਿਪੇਅਰ, ਮੋਚੀ ਤੇ ਬਿਜਲੀ ਆਦਿ ਵਾਲੀਆਂ ਦੁਕਾਨਾਂ ਖੁੱਲ•ਣਗੀਆਂ।ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਹਾਰਡਵੇਅਰ, ਪਲਾਈਵੁੱਡ, ਪੇਂਟ, ਸ਼ੈਨੇਟਰੀ ਤੇ ਗਲਾਸ ਸਟੋਰ, ਮਾਰਬਲਜ ਤੇ ਟਾਇਲਾਂ, ਪੀ.ਵੀ.ਸੀ ਪੈਨਲ ਤੇ ਪਾਈਪ ਫਿੰਟਗ, ਪੰਪ ਸੈੱਟ, ਬਿਜਲਈ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ ਦੁਕਾਨਾਂ, ਆਟੋਮੋਬਾਇਲ (ਟੂ ਵੀਲ•ਰ ਤੇ ਚਾਰ ਪਹੀਆ ਵਾਹਨ), ਸਪੇਅਰ ਪਾਰਟਸ ਸਟੋਰ ਐਂਡ ਸਾਈਕਲ ਸਟੋਰ, ਮਠਿਆਈ ਵਾਲੀਆਂ ਦੁਕਾਨਾਂ ਤੇ ਡਰਾਈ ਫਰੂਟ ਵਾਲੀਆਂ ਦੁਕਾਨਾਂ ਸ਼ਾਮਿਲ ਹਨ।ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਕੱਪੜਾ ਮਰਚੈਂਟ, ਰੈਡੀਮੈਡ ਗਾਰਮੈਂਟਸ, ਟੇਲਰ, ਡਰਾਈ ਕਲੀਨਰ ਅਤੇ ਡਾਈਇੰਗ ਦੁਕਾਨਾਂ, ਜਿਊਲਰੀ ਤੇ ਜਨਰਲ ਸਟੋਰ (ਮੁਨਆਰੀ), ਘੜੀਆਂ, ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ ਦੁਕਾਨਾਂ, ਸਪੋਰਟਸ ਵਸਤਾਂ ਵਾਲੀਆਂ ਦੁਕਾਨਾਂ, Utensils crockery, ਪਲਾਸਟਿਕ ਵਸਤਾਂ ਤੇ ਇਲੈਕਟ੍ਰੋਨਿਕਸ ਦੁਕਾਨਾਂ ਸ਼ਾਮਿਲ ਹਨ।ਫਲ ਅਤੇ ਸ਼ਬਜ਼ੀਆਂ ਵਾਲੇ vendors ਪਹਿਲਾਂ ਦੀ ਤਰਾਂ ਆਪਣੀਆਂ ਸ਼ਬਜ਼ੀਆਂ ਤੇ ਫਲ ਵੇਚ ਸਕਣਗੇ।ਉਨਾਂ ਅੱਗੇ ਦੱਸਿਆ ਕਿ ਕਰਫਿਊ ਵਿਚ ਸਵੇਰੇ 7 ਵਜੋਂ ਸਵੇਰੇ 11 ਵਜੇ ਤਕ ਦਿੱਤੀ ਢਿੱਲ ਦੋਰਾਨ ਲੋਕ ਪੈਦਲ ਹੀ ਮੂਵਮੈਂਟ ਕਰਨਗੇ ਅਤੇ ਵਹੀਕਲਾਂ ਦੀ ਵਰਤੋਂ ਜਾਰੀ ਕੀਤੇ ਪਾਸ ਨਾਲ ਹੀ ਕੀਤੀ ਜਾ ਸਕੇਗੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਐਨ.ਐਚ.ਐਮ, ਪੰਜਾਬ) ਵਲੋਂ 28 ਅਪ੍ਰੈਲ 2020 ਨੂੰ ਜਾਰੀ ਕੀਤੀ ਐਡਵਾਜ਼ਿਰੀ ਨੂੰ ਦੁਕਾਨਾਂ ਖੋਲ•ਣ ਵਾਲੀਆਂ The entity/agency ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...