Big News : ਭਾਜਪਾ ਮੰਡਲ ਪ੍ਰਧਾਨ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ

ਮੁਕਤਸਰ
ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਦੀ ਹੋਈ ਸ਼ਰਮਨਾਕ ਹਾਰ ਲਈ ਖ਼ੁਦ ਨੂੰ ਜਿੰਮੇਵਾਰ ਮੰਨਦੇ ਹੋਏ ਭਾਜਪਾ ਦੇ ਮੰਡਲ ਮੁਕਤਸਰ ਦੇ ਪ੍ਰਧਾਨ ਤਰਸੇਮ ਗੋਇਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਕਰਯੋਗ ਹੈ ਕੇ ਨਗਰ ਕੌਂਸਲ ਚੋਣਾਂ ਵਿੱਚ ਭਾਜਪਾ ਦੇ 21 ਉਮੀਦਵਾਰਾਂ ਵਿਚੋਂ 18 ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਜਦਕਿ ਇਕ ਉਮੀਦਵਾਰ ਹੀ ਜਿਤਿਆ ਸੀ। ਤਰਸੇਮ ਗੋਇਲ ਦਾ ਕਹਿਣਾ ਹੈ ਕੇ ਭਾਜਪਾ ਦੀ ਹੋਈ ਹਾਰ ਲਈ ਉਹ ਖ਼ੁਦ ਨੂੰ ਨੈਤਿਕ ਤੌਰ ਤੇ ਜਿੰਮੇਵਾਰ ਮੰਨਦੇ ਹੋਏ ਮੰਡਲ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹੈ।

Related posts

Leave a Reply