ਅਮੇਰਿਕਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਦੀ ਚੋਣ ਦੁਬਾਰਾ ਜਿੱਤਣ ਲਈ ਜੀ -20 ਸੰਮੇਲਨ ਵਿਚ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਤੋਂ ਮਦਦ ਦੀ ਮੰਗੀ ਸੀ । ਇਹ ਦਾਅਵਾ ਯੂਐਸ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨ ਬੋਲਟਨ ਨੇ ਆਪਣੀ ਨਵੀਂ ਕਿਤਾਬ ਵਿੱਚ ਕੀਤਾ ਹੈ।
ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬੋਲਟਨ ਦੀ ਆਉਣ ਵਾਲੀ ਕਿਤਾਬ ਵਿੱਚ “ਗੁਪਤ ਜਾਣਕਾਰੀ” ਹੈ ਅਤੇ ਜਸਟਿਸ ਵਿਭਾਗ ਨੇ ਕਿਤਾਬ ਦੇ ਪ੍ਰਕਾਸ਼ਤ ‘ਤੇ ਅਸਥਾਈ ਪਾਬੰਦੀ ਦੀ ਮੰਗ ਕੀਤੀ ਹੈ।
ਇਸ ਕਿਤਾਬ ਦੇ ਕੁਝ ਹਵਾਲੇ ਨਿਊਯੌਰਕ ਟਾਈਮਜ਼, ਦ ਵਾਸ਼ਿੰਗਟਨ ਪੋਸਟ ਅਤੇ ਵਾਲ ਸਟਰੀਟ ਜਰਨਲ ਦੁਆਰਾ ਬੁੱਧਵਾਰ ਨੂੰ ਪ੍ਰਕਾਸ਼ਤ ਕੀਤੇ ਗਏ ਸਨ। ਇਹ ਕਿਤਾਬ 23 ਜੂਨ ਤੋਂ ਸਟੋਰਾਂ ਵਿੱਚ ਉਪਲਬਧ ਹੋਣ ਦੀ ਉਮੀਦ ਹੈ.

EDITOR
CANADIAN DOABA TIMES
Email: editor@doabatimes.com
Mob:. 98146-40032 whtsapp