UPDATED..ਪੁਲਿਸ ਨੇ 2 ਕੁਵਿੰਟਲ 75 ਕਿਲੋ ਚੁਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ

ਗੜ੍ਹਦੀਵਾਲਾ 6 ਅਕਤੂਬਰ (ਚੌਧਰੀ /ਪ੍ਰਦੀਪ ਕੁਮਾਰ) : ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਚ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸ ਐਚ ਓ ਗੜ੍ਹਦੀਵਾਲਾ ਬਲਜਿੰਦਰਪਾਲ ਨੇ ਦੱਸਿਆ ਕਿ ਏ ਐਸ ਆਈ ਸਤਵਿੰਦਰ ਸਿੰਘ ਆਪਣੇ ਬਾਕੀ ਸਾਥੀਆਂ ਸਮੇਤ ਚੈਕਿੰਗ ਸਬੰਧੀ ਜੀ ਟੀ ਰੋੜ ਭਾਨਾ ਮੋੜ ਤੇ ਮੌਜੂਦ ਸੀ ਤਾਂ ਇਕ ਟਰੱਕ ਨੰਬਰੀ ਪੀ ਬੀ 10 ਡੀ ਐਮ 7713 ਮਾਰਕਾ ਆਈਸ਼ਰ 12 ਟਾਇਰੀ ਜਿਸ ਨੂੰ ਇੱਕ ਸਰਦਾਰ ਵਿਅਕਤੀ ਚਲਾ ਰਿਹਾ ਸੀ ਜੋ ਰੰਧਾਵਾ ਸਾਈਡ ਤੋਂ ਆ ਰਿਹਾ ਸੀ,ਤਾਂ ਟਰੱਕ ਡਰਾਈਵਰ ਨੇ ਟਰੱਕ ਨੂੰ ਪਿੰਡ ਭਾਨਾ ਸਾਈਡ ਮੋੜ ਲਿਆ।

ਟਰੱਕ ਤੇ ਤਰਪਾਲ ਪਾਈ ਹੋਈ ਸੀ। ਪੁਲਿਸ ਨੇ ਟਰੱਕ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਡਰਾਈਵਰ ਨੇ ਯਕਦਮ ਟਰੱਕ ਰੋਕ ਕੇ ਟਰੱਕ ਨੂੰ ਛੱਡ ਕੇ ਭੱਜਣ ਲੱਗਾ ਅਤੇ ਟਰੱਕ ਵਿਚ ਇਕ ਹੋਰ ਸਰਦਾਰ ਕਲੀਡਰ ਸਾਈਡ ਦੀ ਬਾਰੀ ਰਾਹੀਂ ਭੱਜਣ ਲੱਗਾ। ਜਿਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਅਤੇ ਨਾਮ ਪਤਾ ਪੁੱਛਿਆ। ਟਰੱਕ ਚਾਲਕ ਨੇ ਆਪਣਾ ਨਾਮ ਪਰਮਜੀਤ ਸਿੰਘ ਉਰਫ ਹਰਿੰਦਰ ਪੁੱਤਰ ਮੰਗਲ ਸਿੰਘ ਵਾਸੀ ਆਲਮਾ ਥਾਣਾ ਭੈਣੀ ਮੀਆਂ ਜਿਲਾ ਗੁਰਦਾਸਪੁਰ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਨਵਦੀਪ ਸਿੰਘ ਉਰਫ ਬੰਟੀ ਪੁੱਤਰ ਦੀਪਕ ਸਿੰਘ ਵਾਸੀ ਮਹੁੱਲਾ ਬਸਤੀ ਸ਼ੇਖ ਬੈਕ ਸਾਈਡ ਰਾਧਾ ਸੁਆਮੀ ਸਤਸੰਗ ਘਰ ਜਲੰਧਰ ਥਾਣਾ ਡਵੀਜ਼ਨ ਨੰਬਰ 5 ਜਲੰਧਰ ਜਿਲਾ ਜਲੰਧਰ ਦੱਸਿਆ।ਪੁਲਸ ਵਲੋਂ ਟਰੱਕ ਦੀ ਤਲਾਸ਼ੀ ਲੈਣ ਤੇ ਉਸ ਵਿਚ 2 ਕੁਵਿੰਟਲ 75 ਕਿਲੋ ਚੁਰਾ ਪੋਸਤ ਬਰਾਮਦ ਕੀਤਾ ਹੈ। ਗੜ੍ਹਦੀਵਾਲਾ ਪੁਲਸ ਨੇ ਪਰਮਜੀਤ ਸਿੰਘ ਉਰਫ ਹਰਿੰਦਰ ਅਤੇ ਨਵਦੀਪ ਸਿੰਘ ਉਰਫ ਬੰਟੀ ਤੇ ਜ਼ੁਰਮ 15(C)-61-85 ਐਨ ਡੀ ਪੀ ਐਸ ਐਕਟ ਦਾ ਮਾਮਲਾ ਦਰਜ ਕੀਤਾ ਹੈ। 

Related posts

Leave a Reply