BIG NEWS: ਆਪ ਨੇ 600 ਯੁਨਿਟ ਬਿਜਲੀ ਮੁਫਤ ਲੈਣ ਲਈ ਮਿਸਡ ਕਾਲ ਨੰਬਰ 9115115599 ਕੀਤਾ ਜਾਰੀ

ਆਪ ਨੇ 600 ਯੁਨਿਟ ਬਿਜਲੀ ਮੁਫਤ ਲੈਣ ਲਈ ਮਿਸਡ ਕਾਲ ਨੰਬਰ 9115115599 ਕੀਤਾ ਜਾਰੀ
ਨਵਾਂਸ਼ਹਿਰ (ਜੋਸ਼ੀ) ਨਵਾਂਸ਼ਹਿਰ ਹਲਕੇ ਵਿੱਚ ਜਨ-ਸੰਵਾਦ ਮੁਹਿੰਮ ਤਹਿਤ ਸਰਕਲ ਪ੍ਰਧਾਨ ਵਿਜੇ ਕੁਮਾਰ ਸੋਨੀ ਜੀ ਵੱਲੋਂ ਪਿੰਡ ਗੜੀ ਫਤਹਿ ਖਾਂ ਅਤੇ ਗੜੀ ਉਧੋਵਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ, ਇਸ ਮੀਟਿੰਗ ਦੀ ਅਗਵਾਈ ਯੂਥ ਵਿੰਗ ਪੰਜਾਬ ਦੇ ਸੂਬਾ ਸੰਯੁਕਤ ਸਕੱਤਰ ਸਤਨਾਮ ਸਿੰਘ ਜਲਵਾਹਾ ਅਤੇ ਸੈਂਟਰਲ ਟੀਮ ਤੋਂ ਆਬਜ਼ਰਵਰ ਸ੍ਰੀ ਪ੍ਰਕਾਸ਼ ਝਾਅ ਜੀ ਵੱਲੋਂ ਕੀਤੀ ਗਈ।
 
ਆਮ ਆਦਮੀ ਪਾਰਟੀ ਵੱਲੋਂ ਪ੍ਰਤੀ ਮਹੀਨਾ 300 ਯੂਨਿਟ ਅਤੇ ਦੋ ਮਹੀਨੇ ਦੇ ਬਿੱਲ ਉਤੇ 600 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਜੋ ਗਰੰਟੀ ਦਿੱਤੀ ਗਈ ਹੈ,ਉਸਦੇ ਅੱਜ ਗਰੰਟੀ ਕਾਰਡ ਵੰਡਕੇ ਪਾਰਟੀ ਵੱਲੋਂ ਜਾਰੀ ਕੀਤੇ ਮਿਸਡ ਕਾਲ ਨੰਬਰ 911 511 5599  ਉਤੇ ਆਪਣਾ ਨੰਬਰ ਦੀ ਰਜਿਸਟ੍ਰੇਸ਼ਨ ਕਰਵਾਈ ਗਈ।
 
ਇਸ ਮੌਕੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਉੜਾਪੜ,ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਰਿੰਦਰ ਸਿੰਘ ਸੰਘਾ,ਰਾਹੋਂ ਸਰਕਲ ਦੇ ਸਰਕਲ ਪ੍ਰਧਾਨ ਜੁਗੇਸ਼ ਕੁਮਾਰ ਜੋਗਾ ਜੀ, ਗੁਰਦੇਵ ਸਿੰਘ ਮੀਰਪੁਰ ਜੀ, ਗੁਲਭੂਸ਼ਣ ਚੋਪੜਾ ਜੀ ਰਾਹੋਂ, ਸ੍ਰੀ ਭਗਤ ਰਾਮ ਜੀ, ਸ਼੍ਰੀ ਬਲਵਿੰਦਰ ਸਿੰਘ ਜੀ ਰਾਹੋਂ ਤੋਂ ਇਲਾਵਾ ਪਿੰਡ ਗੜੀ ਫਤਹਿ ਖਾਂ ਅਤੇ ਗੜੀ ਉਧੋਵਾਲ ਦੇ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
 
 

Related posts

Leave a Reply