ਟਾਂਡਾ ਵਿਖੇ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਦੀ ਵੱਡੀ ਜਿੱਤ,15 ਵਾਰਡਾਂ ਚੋਂ 12 ਕਾਂਗਰਸ,2 ਅਕਾਲੀ ਦਲ ਤੇ 1ਸੀਟ ਆਜਾਦ ਦੀ ਝੋਲੀ’ ‘ਚ


ਟਾਂਡਾ ਉੜਮੁੜ, 17 ਫਰਵਰੀ (CHOUDHARY ) : ਨਗਰ ਕੌਂਸਲ ਉੜਮੁੜ ਟਾਂਡਾ ਦੀਆਂ ਹੋਈਆਂ ਚੋਣਾਂ ਵਿਚ ਵਿੱਚ ਕਾਂਗਰਸ ਪਾਰਟੀ ਨੇ 15 ਵਿੱਚੋਂ 12 ਵਾਰਡਾਂ ਵਿੱਚ ਜਿੱਤ ਹਾਸਿਲ ਕਰਕੇ ਵੱਡਾ ਬਹੁਮਤ ਹਾਸਿਲ ਕੀਤਾ ਹੈ।ਆਏ ਨਤੀਜਿਆਂ ਵਿੱਚ ਵਾਰਡ ਨੰਬਰ1ਤੋਂ ਕਾਂਗਰਸ ਦੀ ਕੁਲਜੀਤ ਕੌਰ ਬਿੱਟੂ 334 ਵੋਟਾਂ ਦੀ ਲੀਡ ਨਾਲ ਜੇਤੂ ਰਹੀ।ਇਸੇ ਤਰਾਂ ਵਾਰਡ ਨੰਬਰ 2 ਤੋਂ ਕਾਂਗਰਸ ਦੇ ਗੁਰਸੇਵਕ ਮਾਰਸ਼ਲ 261 ਵੋਟਾਂ ਨਾਲ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਗੁਰਪ੍ਰੀਤ ਕੌਰ 466 ਵੋਟਾਂ ਨਾਲ, ਵਾਰਡ ਨੰਬਰ 4 ਤੋਂ ਕਾਂਗਰਸ ਦੇ ਸੁਰਿੰਦਰਜੀਤ ਸਿੰਘ ਬਿੱਲੂ ਸੈਣੀ 331 ਵੋਟਾਂ ਨਾਲ , ਵਾਰਡ ਨੰਬਰ 5 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੰਜੂ ਬਾਲਾ 108 ਵੋਟਾਂ ਨਾਲ,ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਸੁਮਨ ਖੋਸਲਾ 33 ਵੋਟਾਂ ਨਾਲ,ਵਾਰਡ ਨੰਬਰ 7 ਤੋਂ ਕਾਂਗਰਸ ਦੀ ਸਤਵੰਤ ਜੱਗੀ 252 ਵੋਟਾਂ ਨਾਲ,ਵਾਰਡ ਨੰਬਰ 8 ਤੋਂ ਕਾਂਗਰਸ ਦੇ ਦਲਜੀਤ ਸਿੰਘ 267 ਵੋਟਾਂ ਨਾਲ ,ਵਾਰਡ ਨੰਬਰ 9 ਤੋਂ ਕਾਂਗਰਸ ਦੇ ਕ੍ਰਿਸ਼ਨ ਕੁਮਾਰ ਬਿੱਟੂ 332 ਵੋਟਾਂ ਨਾਲ,ਵਾਰਡ ਨੰਬਰ 10 ਤੋਂ ਕਾਂਗਰਸ ਦੇ ਹਰੀ ਕ੍ਰਿਸ਼ਨ ਸੈਣੀ 522 ਵੋਟਾਂ ਨਾਲ ,ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦੀ ਜਸਵੰਤ ਕੌਰ 105 ਵੋਟਾਂ ਨਾਲ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਰਾਜੇਸ਼ ਲਾਡੀ 245 ਵੋਟਾਂ ਨਾਲ , ਵਾਰਡ ਨੰਬਰ 13 ਤੋਂ ਕਾਂਗਰਸ ਦੀ ਨਰਿੰਦਰ ਕੌਰ ਸੈਣੀ 444 ਵੋਟਾਂ ਨਾਲ , ਵਾਰਡ ਨੰਬਰ 14 ਤੋਂ ਕਾਂਗਰਸ ਦੇ ਆਸ਼ੂ ਵੈਦ 162 ਵੋਟਾਂ ਨਾਲ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਦੀ ਕਮਲੇਸ਼ ਕੁਮਾਰੀ 365 ਵੋਟਾਂ ਦੀ ਲੀਡ ਨਾਲ ਜੇਤੂ ਰਹੀ |

Related posts

Leave a Reply