ਜ਼ਹਿਰੀਲੀ ਸ਼ਰਾਬ ਪੀਣ ਨਾਲ 130 ਮਾਸੂਮਾਂ ਦੀਆਂ ਗਈਆਂ ਜਾਨਾਂ ਦੇ ਵਿਰੋਧ ਚ ਭਾਜਪਾ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਗੜ੍ਹਦੀਵਾਲਾ/ਟਾਂਡਾ 17 ਅਗਸਤ (ਚੌਧਰੀ / ਯੋਗੇਸ਼ ਗੁਪਤਾ) : ਅੱਜ ਪੰਜਾਬ ਸਰਕਾਰ ਖਿਲਾਫ ਟਾਂਡਾ ਵਿਖੇ ਜਿਲਾ ਭਾਜਪਾ ਪ੍ਰਧਾਨ ਦੇਹਾਤੀ ਸੰਜੀਵ ਮਨਹਾਸ ਦੀ ਅਗਵਾਈ ਹੇਠ ਰੋਸ਼ ਧਰਨਾ ਦੇਣ ਉਪਰਾਂਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਜਿਸਦਾ ਕਾਰਨ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 130 ਮਾਸੂਮਾਂ ਦੀਆਂ ਜਾਨਾ ਗਇਆ ਹਨ। ਇਸ ਮੋਕੇ ਜਿਲਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਜਿਸ ਦਾ ਕਸੂਰਵਾਰ ਸਿਰਫ ਪੰਜਾਬ ਸਰਕਾਰ ਅਤੇ ਉਸਦੇ ਭ੍ਰਸ਼ਟ ਐਮ ਐਲ ਏ ਹਨ।

ਜਿਨ੍ਹਾਂ ਦੀ ਮਿਲੀਭਗਤ ਨਾਲ ਸਰੇਆਮ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ।ਇਸ ਮੌਕੇ ਭਾਜਪਾ ਜਿਲਾ ਪ੍ਰਧਾਨ ਸੰਜੀਵ ਮਿਨਹਾਸ, ਭਾਜਪਾ ਯੁਵਾ ਮੋਰਚਾ ਜਿਲਾ ਪ੍ਰਧਾਨ ਯੋਗੇਸ਼ ਸਪਰਾ,ਯੁਵਾ ਮੋਰਚਾ ਪ੍ਰਦੇਸ਼ ਸਕੱਤਰ ਅੰਕਿਤ ਰਾਣਾ,ਮੰਡਲ ਪ੍ਰਧਾਨ ਟਾਂਡਾ ਅਮਿਤ ਤਲਵਾਰ, ਐਸ ਸੀ ਮੋਰਚਾ ਜਿਲਾ ਪ੍ਰਧਾਨ ਸੁਰਿੰਦਰ ਜਾਜਾ,ਮੰਡਲ ਪ੍ਰਧਾਨ ਗੜ੍ਹਦੀਵਾਲਾ ਗੁਰਵਿੰਦਰ ਸਿੰਘ,ਗੜ੍ਹਦੀਵਾਲਾ ਮੰਡਲ ਜਨਰਲ ਸਕੱਤਰ ਗੋਪਾਲ ਐਰੀ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਮੁਨੀਸ਼ ਮਹਾਜਨ, ਯੁਵਾ ਮੋਰਚਾ ਮੰਡਲ ਪ੍ਰਧਾਨ ਟਾਂਡਾ ਅਮਨਦੀਪ ਰੂਬਲ ਅਤੇ ਭਾਜਪਾ ਦੇ ਹੋਰ ਕਾਰਜਕਰਤਾ ਮੌਜੂਦ ਸਨ।

Related posts

Leave a Reply