ਭਾਜਪਾ ਵਰਕਰ ਚੋਣਾਂ ਲਈ ਤਿਆਰ ਹੋ ਜਾਣ : ਵਿਧਾਇਕ ਵਿਧਾਇਕ ਦਿਨੇਸ਼ ਸਿੰਘ ਬੱਬੂ

ਭਾਜਪਾ ਵਰਕਰ ਚੋਣਾਂ ਲਈ ਤਿਆਰ ਹੋ ਜਾਣ ਵਿਧਾਇਕ ਵਿਧਾਇਕ ਦਿਨੇਸ਼ ਸਿੰਘ ਬੱਬੂ
 ਸੁਜਾਨਪੁਰ ( ਰਾਜਿੰਦਰ ਸਿੰਘ ਰਾਜਨ,ਅਵਿਨਾਸ਼ ਸ਼ਰਮਾ) ਸੁਜਾਨਪੁਰ ਵਾਰਡ ਨੰਬਰ 6 ਵਿੱਚ ਭਾਜਪਾ ਵਰਕਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਖਾਸ ਕਰਕੇ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਸ਼ਿਰਕਤ ਕੀਤੀl ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ । ਕਾਂਗਰਸ ਦੀ ਕੈਪਟਨ ਸਰਕਾਰ ਨੇ ਪਿਛਲੇ ਸਾਢੇ  ਚਾਰ ਸਾਲਾਂ ਵਿੱਚ ਕੋਈ ਵਿਕਾਸ ਕਾਰਜ ਨਹੀਂ ਕੀਤੇ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਕਿ ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ, ਇਨ੍ਹਾਂ ਵਿੱਚੋਂ ਕੋਈ ਨਹੀਂ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿਸ ਤਹਿਤ  ਪਿੰਡਾਂ ਅਤੇ ਸ਼ਹਿਰਾਂ ਵਿੱਚ ਵਰਕਰਾਂ ਨਾਲ ਮੀਟਿੰਗਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ  ਲੋਕਾਂ ਦੀ ਬਿਹਤਰੀ ਲਈ ਯੋਜਨਾ ਸ਼ੁਰੂ ਕੀਤੀ ਗਈ ਹੈ‌ ਉਸ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।  ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਗਮੋਹਨ ਜੱਗਾ, ਸਾਬਕਾ ਨਗਰ ਕੌਂਸਲ ਪ੍ਰਧਾਨ ਰੂਪਲਾਲ, ਉਦੈ ਭਾਟੀਆ, ਬਲਵੀਰ ਮਨਹਾਸ, ਪ੍ਰਥਮ ਠਾਕੁਰ, ਸੋਨੂੰ ਭਗਤ, ਮੁਕੇਸ਼ ਕੁਨਾਲ, ਅੰਕੂ, ਕਨੂੰ ਸਾਹਿਲ, ਲੱਕੀ, ਵਿਸ਼ਾਲ, ਬੋਧ ਰਾਜ , ਚੰਦਨ, ਬਲਵਿੰਦਰ, ਟਿੰਕੂ, ਬੰਟੀ, ਦਿਲਜੀਤ ਕੁਮਾਰ, ਸ਼ਿਵ ਕੁਮਾਰ, ਲੱਕੀ ਕੁਮਾਰ, ਆਦਿ

Related posts

Leave a Reply