Updated :- ਸਾਬਕਾ ਮੇਅਰ ਸ਼ਿਵ ਸੂਦ ਤੇ ਜ਼ਿਲਾ ਪ੍ਰਧਾਨ ਨਿਪੁਨ ਸ਼ਰਮਾ ਲੜਨਗੇ ਚੁਣਾਵ, ਕਿਹਾ ਪਾਰਟੀ ਦਾ ਹੁਕਮ ਨਹੀਂ ਮੋੜਨਗੇ, ਪਿਛਲੀ ਵਾਰ ਵਾਂਗ ਇਸ ਵਾਰੀ ਵੀ ਕਾਂਗਰਸ ਦਾ ਸੂਪੜਾ ਸਾਫ ਕਰ ਦੇਵਾਂਗੇ- ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ

ਹੁਸ਼ਿਆਰਪੁਰ (ਆਦੇਸ਼ ) ਨਗਰ ਨਿਗਮ ਚੋਂਣਾ ਨੂੰ ਲੈ ਕੇ ਰਾਜਨੀਤਕ ਪਾਰਾ ਸਿਖਰਾਂ ਤੇ ਹੈ।  ਭਾਜਪਾ ਪਿਛਲੀ ਵਾਰੀ 33 ਸੀਟਾਂ ਤੇ ਲੜੀ ਸੀ ਅਤੇ ਇਸ ਵਾਰ ਬਾਦਲ ਦਲ ਤੋਂ ਨਾਤਾ ਟੁੱਟਣ ਕਾਰਣ ਸਬ 50 ਸੀਟਾਂ ਤੇ ਚੋਣ ਲੜਨ  ਦਾ ਮਨ ਬਣਾਈ ਬੈਠੀ ਹੈ. 

ਓਥੇ ਦੂਜੇ ਪਾਸੇ ਸਾਬਕਾ ਮੇਅਰ ਸ਼ਿਵ ਸੂਦ ਨੇ ਕਿਹਾ ਹੈ ਕੇ ਹਾਲਾਂਕਿ ਓਹਨਾ ਦਾ ਪਰਿਵਾਰ ਕੈਨੇਡਾ ਚਲਾ ਗਯਾ ਹੈ ਪਰ ਜੇ ਪਾਰਟੀ ਨੇ ਕਿਹਾ ਤਾਂ ਉਹ ਚੋਣ ਜਰੂਰ ਲੜਨਗੇ। ਓਥੇ ਹੀ ਦੂਜੇ ਪਾਸੇ ਜ਼ਿਲਾ ਪ੍ਰਧਾਨ ਨਿਪੁਨ ਸ਼ਰਮਾ ਨੇ ਚੋਣ ਨਾ ਲੜਨ  ਨੂੰ ਕੋਰੀ ਅਫਵਾਹ ਦੱਸਦਿਆਂ ਕਿਹਾ ਹੈ ਕਿ ਉਹ ਕੋਈ ਸਟਾਰ ਪ੍ਰਚਾਰਕ ਨਹੀਂ ਬਲਕਿ ਸਾਰੀ ਪਾਰਟੀ ਚੋਣ ਪ੍ਰਚਾਰ ਕਰੇਗੀ ਅਤੇ ਜੇ ਪਾਰਟੀ ਵਲੋਂ ਹੁਕਮ ਹੋਇਆ ਤਾਂ ਉਹ ਵੀ ਡੱਟਕੇ ਚੋਣ ਲੜਨਗੇ।  

ਇਸ ਤੋਂ ਅਲਾਵਾ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਇਕ ਸਵਾਲ ਦੇ ਜਵਾਬ ਚ ਕਿਹਾ ਹੈ ਕਿ ਬਾਦਲ ਦਲ ਨਾਲ ਤੋੜ ਵਿਛੋੜੇ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ ਕਿਓੰਕੇ ਸ਼ਹਿਰ ਚ ਅਕਾਲੀ ਦਲ ਦਾ ਕੋਈ ਜਨ -ਅਧਾਰ ਨਹੀਂ ਹੈ ਜਦੋਂ ਕਿ ਭਾਜਪਾ ਦਾ ਸ਼ਹਿਰ ਚ ਮਜਬੂਤ ਜਨਾਧਾਰ ਹੈ. ਓਨਾ ਕਿਹਾ ਕਿ ਬਾਦਲ ਦਲ ਦਾ ਜੋ ਪ੍ਰਭਾਵ ਹੈ ਉਹ ਪਿੰਡਾਂ ਤਕ ਸੀਮਤ ਹੈ. ਓਨਾ ਕਿਹਾ ਕਿ ਭਾਜਪਾ ਹਰ ਹਾਲਾਤ ਜਿੱਤ ਪ੍ਰਾਪਤ ਕਰੇਗੀ ਅਤੇ ਪਿਛਲੀ ਵਾਰ ਵਾਂਗ ਇਸ ਵਾਰੀ ਵੀ ਕਾਂਗਰਸ ਦਾ ਸੂਪੜਾ ਸਾਫ ਕਰ ਦੇਵਾਂਗੇ।  

ਨਗਰ ਨਿਗਮ ਚੋਣਾਂ ਬਾਰੇ ਓਨਾ ਕਿਹਾ ਹੈ ਕਿ 20 ਤੋਂ 25 ਸੀਟਾਂ ਤਕ 4-5 ਉਮੀਦਵਾਰਾਂ ਚ ਟਿਕਟ ਨੂੰ ਲੈ  ਕਿ ਕਸ਼ਮਕਸ਼ ਹੈ ਜਦੋਂ ਕਿ ਬਾਕੀ ਸੀਟਾਂ ਤੇ ਵੀ ਅਨੇਕਾਂ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ ਅਤੇ ਪਾਰਟੀ ਵਲੋਂ ਓਨਾ ਦੇ ਫਾਈਨਲ ਨਾਵਾਂ ਬਾਰੇ ਜਲਦੀ ਫੈਸਲਾ ਲੈ ਲਿਆ ਜਾਵੇਗਾ। 

ਓਨਾ ਇਹ ਵੀ ਸਪਸ਼ਟ ਕੀਤਾ ਕਿ ਪਾਰਟੀ ਜਿਸ ਨੂੰ ਵੀ ਚੋਣ ਲੜਨ ਸੰਬੰਧੀ ਕਹੇਗੀ ਉਸਨੂੰ  ਪਾਰਟੀ ਅਨੁਸ਼ਾਸ਼ਨ ਅਨੁਸਾਰ ਚੋਣ ਲੜਨੀ ਪਵੇਗੀ।  ਇਸ ਮੌਕੇ ਓਨਾ ਨਾਲ ਸ਼੍ਰੀ ਧੀਮਾਨ , ਸਤੀਸ਼ ਬਾਵਾ, ਸਾਬਕਾ ਮੇਅਰ ਸ਼ਿਵ ਸੂਦ, ਅਸ਼ੋਕ ਸੂਦ, ਸਾਬਕਾ ਪ੍ਰਧਾਨ ਵਿਜੈ ਪਠਾਨੀਆ ਤੇ ਅਨੇਕ ਹੋਰ ਸੀਨਅਰ ਨੇਤਾ ਹਾਜ਼ਿਰ ਸਨ।  

 

Related posts

Leave a Reply