Latest Big News : ਸੀਨੀਅਰ ਭਾਜਪਾ ਆਗੂ ਬਲਵਿੰਦਰ ਸਿੰਘ ਬਿੱਟੂ ਵੱਲੋਂ ਕਿਸਾਨਾਂ ਦੇ ਹੱਕ ਵਿਚ ਭਾਜਪਾ ਤੋਂ ਅਸਤੀਫਾ


ਭਾਜਪਾ ਦੇ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਦੁੱਖੀ ਹੋ ਛੱਡੀ ਪਾਰਟੀ: ਚੌਧਰੀ ਬਲਵਿੰਦਰ ਬਿੱਟੂੂ
ਹੁਸ਼ਿਆਰਪੁਰ:
ਸਾਡਾ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਨੇ ਦੇਸ਼ ਦਾ ਹਮੇਸ਼ਾ ਢਿੱਡ ਭਰਿਆ ਹੈ।
ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਖੇਤੀ ਕਰਕੇ ਦੇਸ਼ ਨੂੰ ਹਮੇਸ਼ਾ ਚੜਦੀ ਕਲਾਂ ਚ
ਰੱਖਣ ਲਈ ਅਹਿਮ ਯੋਗਦਾਨ ਦਿੱਤਾ ਹੈ। ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ
ਵਿਰੋਧੀ ਕਾਨੂੰਨਾਂ ਨੂੰ ਸਾਡੇ ਮਿਹਨਤੀ ਕਿਸਾਨਾਂ ਤੇ ਮੜ੍ਹ ਕੇ ਸਾਡੇ ਸੂਬੇ ਨਾਲ ਧੱਕਾ ਕੀਤਾ ਹੈ ਤੇ
ਕਿਸਾਨੀ ਦਾ ਘਾਣ ਕੀਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਚੌਧਰੀ
ਬਲਵਿੰਦਰ ਸਿੰਘ ਬਿੱਟੂ ਨੇ ਕਿਸਾਨ ਵਿਰੋਧੀ ਕਾਨੂੰਨ ਲਾਗੂ ਹੋਣ ਦੇ ਵਿਰੋਧ ਵਜੋਂ ਭਾਜਪਾ ਦੀ
ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦੋਰਾਨ ਕਹੀ । ਇਸ ਮੌਕੇ ਚੋਧਰੀ ਬਿੱਟੂ ਨੇ ਕਿਹਾ ਕਿ ਇਹ
ਫੈਸਲਾ ਕਿਸਾਨ ਵਿਰੋਧੀ ਫੈਸਲਾ ਹੈ ਅਤੇ ਉਹ ਖ਼ੁਦ ਕਿਸਾਨੀ ਕਿੱਤੇ ਨਾਲ ਸਬੰਧਤ ਹਨ ।
ਕਿਸਾਨ ਭਰਾਵਾਂ ਦੀਆਂ ਤਕਲੀਫਾ ਨੂੰ ਚੰਗੀ ਤਰਾਂ ਸਮਝਦੇ ਹਨ, ਇਸ ਲਈ ਜੋ ਪਾਰਟੀ
ਕਿਸਾਨਾ ਦੇ ਹਿੱਤਾ ਦਾ ਧਿਆਨ ਨਹੀਂ ਰੱਖ ਸਕਦੀ, ਉਸ ਪਾਰਟੀ ਵਿਚ ਫਿਰ ਉਹ ਕੰਮ ਨਹੀ
ਕਰ ਸਕਦੇ। ਇਸ ਲਈ ਭਾਜਪਾ ਦੇ ਇਸ ਕਾਲੇ ਕਾਨੂੰਨ ਤੋਂ ਦੁੱਖੀ ਹੋ ਅੱਜ ਮੈਂ ਭਾਜਪਾ ਨੂੰ
ਅਲਵਿਦਾ ਕਹਿ ਰਿਹਾਂ ਹਾਂ ਅਤੇ ਮੈਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੂੰਗਾ । ਮੈਂ
ਭਾਜਪਾ ਵਿਚ ਬਤੌਰ ਰਾਸ਼ਟਰੀ ਕਾਰਜਕਾਰਨੀ ਐਸ. ਸੀ. ਮੌਰਜਾ ਭਾਜਪਾ ਵਿਚ ਬਤੌਰ
ਕਾਰਜਕਾਰੀ ਮੈਂਬਰ ਵਜੋਂ ਵੀ ਕੰਮ ਕੀਤਾ ਹੈ। ਪਰ ਪਾਰਟੀ ਨਾਲੋ ਸਾਡਾ ਪੰਜਾਬ ਤੇ ਕਿਸਾਨਾ ਦੇ
ਹਿੱਤ ਮੇਰੇ ਲਈ ਪਹਿਲਾ ਹਨ, ਇਸ ਲਈ ਕਿਸਾਨਾ ਦੇ ਇਸ ਸੰਘਰਸ਼ ਵਿਚ ਮੈਂ ਆਪਣਾBBB
ਸਮਰਥਨ ਦਿੰਦਾ ਹਾਂ ਅਤੇ ਉਹਨਾ ਲਈ ਦਿਨ ਰਾਤ ਸੰਘਰਸ਼ ਕਰਦਾ ਰਹੂੰਗਾ।

Related posts

Leave a Reply